ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਵਿਚ ਜੁਬਾਨੀ ਜੰਗ ਜਾਰੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਨਵਾਜ਼ ਸ਼ਰੀਫ 'ਤੇ ਉਹਨਾਂ ਦੇ ਉਸ ਬਿਆਨ 'ਤੇ ਨਿਸ਼ਾਨਾ ਵਿੰਨ੍ਹਿਆ, ਜਿਸ ਵਿਚ ਉਹਨਾਂ ਨੇ ਫੌਜ ਮੁਖੀ ਵੱਲੋਂ ਚੋਣਾਂ ਵਿਚ ਦਖਲ ਅੰਦਾਜ਼ੀ ਕੀਤੇ ਜਾਣ ਅਤੇ ਇਸਲਾਮਾਬਾਦ ਵਿਚ ਕਠਪੁਤਲੀ ਸਰਕਾਰ ਬਣਾਉਣ ਦਾ ਦੋਸ਼ ਲਗਾਇਆ ਸੀ।
ਫਿਲਹਾਲ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪਾਰਟੀ ਦੇ ਨੇਤਾ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਅਦਾਲਤ ਨੇ 2017 ਵਿਚ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। 70 ਸਾਲ ਦੇ ਸ਼ਰੀਫ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ.ਐੱਸ.ਆਈ. ਪ੍ਰਮੁੱਖ ਲੈਫਟੀਨੈਟ ਜਨਰਲ ਫੈਜ਼ ਹਮੀਦ ਦਾ ਨਾਮ ਲੈਂਦੇ ਹੋਏ ਉਹਨਾਂ 'ਤੇ ਨਿਸ਼ਾਨਾ ਵਿੰਨਿਆ ਸੀ। ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ, ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ.ਐੱਸ.ਆਈ. ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੇ 2018 ਦੀਆਂ ਚੋਣਾਂ ਵਿਚ ਦਖਲ ਅੰਦਾਜ਼ੀ ਕਰ ਕੇ ਇਮਰਾਨ ਖਾਨ ਨੂੰ ਜਿੱਤ ਦਿਵਾਈ ਸੀ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖਬਰ, ਮੈਲਬੌਰਨ 'ਚ ਕੋਰੋਨਾ ਮਾਮਲਿਆਂ 'ਚ ਕਮੀ
ਇਸ ਬਿਆਨ 'ਤੇ ਨਵਾਜ਼ ਸ਼ਰੀਫ ਨੂੰ ਜਵਾਬ ਦਿੰਦੇ ਹੋਏ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਪੀ.ਐੱਮ.ਐੱਲ.-ਐੱਨ. ਪ੍ਰਧਾਨ ਨਵਾਜ਼ ਸ਼ਰੀਫ 'ਜਨਰਲ ਜੀਆ ਦੇ ਬੂਟ ਸਾਫ ਕਰਕੇ' ਸੱਤਾ ਵਿਚ ਆਏ ਸਨ। ਇੱਥੇ ਦੱਸ ਦਈਏ ਕਿ ਨਵਾਜ਼ ਸ਼ਰੀਫ 1980 ਦੇ ਦਹਾਕੇ ਵਿਚ ਉਦੋਂ ਸੱਤਾ ਵਿਚ ਆਏ ਸਨ ਜਦੋਂ ਜਨਰਲ ਜੀਆ ਉਲ ਹੱਕ ਨੇ ਦੇਸ਼ ਵਿਚ ਮਾਰਸ਼ਲ ਲਾਅ ਲਗਾਇਆ ਸੀ।
ਇਮਰਾਨ ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਨੇ ਸੈਨਾ ਦੇ ਖਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਉਸ ਸਮੇਂ ਕੀਤੀ ਹੈ ਜਦੋਂ ਉਹ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਰਹੇ ਹਨ। ਇਮਰਾਨ ਖਾਨ ਨੇ ਕਿਹਾ,''ਸੈਨਿਕ ਆਪਣੀ ਜਾਨ ਕਿਉਂ ਕੁਰਬਾਨ ਕਰ ਰਹੇ ਹਨ। ਸਾਡੇ ਲਈ, ਦੇਸ਼ ਦੇ ਲਈ ਅਤੇ ਇਹ ਗਿੱਦੜ ਜੋ ਆਪਣੀ ਜਾਨ ਬਚਾ ਕੇ ਭੱਜ ਗਿਆ ਸੀ ਉਸ ਨੇ ਫੌਜ ਮੁਖੀ ਅਤੇ ਆਈ.ਐੱਸ.ਆਈ. ਪ੍ਰਮੁੱਖ ਦੇ ਲਈ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਮਰਾਨ ਖਾਨ ਨੇ ਦੋਸ਼ ਲਗਾਇਆ ਕਿ ਸ਼ਰੀਫ ਨੇ 1980 ਦੇ ਦਹਾਕੇ ਦੇ ਅਖੀਰ ਵਿਚ ਮੀਰਨ ਬੈਕ ਤੋਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਨੇਤਾ ਬੇਨਜ਼ੀਰ ਭੁੱਟੋ ਦੇ ਖਿਲਾਫ਼ ਚੋਣ ਲੜਨ ਦੇ ਲਈ ਕਰੋੜਾਂ ਰੁਪਏ ਦਿੱਤੇ ਸਨ। ਇਮਰਾਨ ਖਾਨ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਹ ਉਹੀ ਨਵਾਜ਼ ਸ਼ਰੀਫ ਹਨ ਜਿਸ ਨੇ ਦੋ ਵਾਰੀ ਪੀ.ਪੀ.ਪੀ. ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੂੰ ਜੇਲ੍ਹ ਵਿਚ ਭੇਜਿਆ। ਇਹ ਜ਼ਰਦਾਰੀ ਹੀ ਸਨ ਜੋ ਨਵਾਜ਼ ਖਿਲਾਫ਼ ਹੁਦੈਬਿਆ ਪੇਪਰ ਮਿੱਲਜ਼ ਕੇਸ ਲੈ ਕੇ ਆਏ ਸਨ ਨਾ ਕਿ ਜਨਰਲ ਬਾਜਵਾ।
ਰਾਹਤ ਦੀ ਖਬਰ, ਮੈਲਬੌਰਨ 'ਚ ਕੋਰੋਨਾ ਮਾਮਲਿਆਂ 'ਚ ਕਮੀ
NEXT STORY