ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ 3 ਦਿਨੀਂ ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ। ਸੰਮੇਲਨ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਲਾਹੌਰ ਵਿਚ ਪ੍ਰਵਾਸੀ ਸਿੱਖ ਪ੍ਰਤੀਨਿਧੀਆਂ ਦੀ ਪਾਕਿਸਤਾਨੀ ਅਧਿਕਾਰੀਆਂ ਨਾਲ ਬਹਿਸ ਹੋ ਗਈ। ਸਮਾਗਮ ਵਿਚ ਸ਼ਾਮਲ ਇਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ। ਜਿਹੜੇ ਵਿਅਕਤੀਆਂ ਨੂੰ ਨਾਮ ਦੀ ਇੱਛਾ ਨਹੀਂ ਸੀ, ਉਨ੍ਹਾਂ ਨੇ ਬੈਕਲੈਸ਼ ਦੀ ਸੰਭਾਵਨਾ ਜ਼ਾਹਰ ਕੀਤੀ ਅਤੇ ਕਿਹਾ ਕਿ ਪਾਕਿਸਤਾਨੀ ਮੰਤਰੀਆਂ ਨੇ ਕਸ਼ਮੀਰ ਮੁੱਦੇ ’ਤੇ ਗੱਲਬਾਤ ਕਰਦਿਆਂ ਪ੍ਰਤੀਨਿਧੀਆਂ ਨੂੰ ਭੜਕਾਇਆ।
ਉਨ੍ਹਾਂ ਨੇ ਦੱਸਿਆ ਕਿ ਪ੍ਰਤੀਨਿਧੀ ਪਹਿਲਾਂ ਹੀ ਨਨਕਾਣਾ ਸਾਹਿਬ ਵਿਚ ਇਕ ਸਿੱਖ ਕੁੜੀ ਨੂੰ ਅਗਵਾ ਕਰਨ ਅਤੇ ਉਸ ਦੇ ਜ਼ਬਰੀ ਧਰਮ ਪਰਿਵਰਤਨ ਨਾਲ ਨਾਰਾਜ਼ ਸਨ। ਇਸ ਦੇ ਇਲਾਵਾ ਪ੍ਰਤੀਨਿਧੀਆਂ ਨੂੰ ਭਾਰਤ ਦੇ ਧਾਰਾ370 ਨੂੰ ਖਤਮ ਕਰਨ ਦੇ ਬਾਰੇ ਵਿਚ ਗੱਲਬਾਤ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਸ਼ਮੀਰ ਦੇ ਬਾਰੇ ਬੋਲਣ ਵਾਲੇ ਮੰਤਰੀਆਂ ਦੇ ਨਾਮ ਨਹੀਂ ਲਏ।

ਇੱਥੇ ਦੱਸ ਦਈਏ ਕਿ ਵਿਦੇਸ਼ਾਂ ਤੋਂ ਸਿੱਖ 3 ਦਿਨੀਂ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ ਜੋ ਪ੍ਰਤੀਨਿਧੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਪਾਕਿਸਤਾਨ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਸੰਖੇਪ ਵਿਚ ਦੱਸਣ ਲਈ ਆਯੋਜਿਤ ਕੀਤਾ ਗਿਆ ਹੈ। ਪਾਕਿਸਤਾਨੀ ਅਧਿਕਾਰੀਆਂ ਨਾਲ ਬਹਿਸ ਕਰਨ ਵਾਲੇ ਸਿੱਖ ਲੀਡਰਾਂ ਵਿਚ ਅਮਰੀਕਾ ਦੇ ਹਰਪ੍ਰੀਤ ਸਿੰਘ ਸੰਧੂ ਅਤੇ ਜਗਮੋਹਨ ਸਿੰਘ, ਕੈਨੇਡਾ ਦੇ ਗੁਰਚਰਨ ਸਿੰਘ ਅਤੇ ਯੂ.ਕੇ. ਦੇ ਚਰਨਜੀਤ ਸਿੰਘ ਸ਼ਾਮਲ ਸਨ। ਸਿੱਖ ਪ੍ਰਤੀਨਿਧੀ ਪਾਕਿਸਤਾਨ ਵਿਚ ਅਗਵਾ ਸਿੱਖ ਕੁੜੀ ਦੇ ਮਾਮਲੇ ਵਿਚ ਇਮਰਾਨ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਨਾਲ ਪਹਿਲਾਂ ਹੀ ਨਾਰਾਜ਼ ਸਨ। ਜਦੋਂ ਕੁਝ ਮੰਤਰੀਆਂ ਨੇ ਕਸ਼ਮੀਰ ਮੁੱਦੇ ਨੂੰ ਚੁੱਕਿਆ ਤਾਂ ਪ੍ਰਤੀਨਿਧੀਆਂ ਦਾ ਗੁੱਸਾ ਫੁੱਟ ਪਿਆ, ਜਿਸ ਦੇ ਨਤੀਜੇ ਵੱਜੋਂ ਜ਼ੋਰਦਾਰ ਬਹਿਸ ਹੋਈ।

ਸੰਮੇਲਨ ਵਿਚ ਅੰਤਰਰਾਸ਼ਟਰੀ ਸਿੱਖ ਨੁਮਾਇੰਦਿਆਂ ਨੂੰ ਕਰਤਾਪੁਰ ਕੋਰੀਡੋਰ ਦੇ ਉਦਘਾਟਨ ਅਤੇ ਖਾਸ ਕਰ ਕੇ ਸਿੱਖਾਂ ਲਈ ਵਿਕਸਿਤ ਕੀਤੇ ਜਾ ਰਹੇ ਧਾਰਮਿਕ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸੰਮੇਲਨ ਦਾ ਉਦੇਸ਼ ਅਮੀਰ ਸਿੱਖਾਂ ਨੂੰ ਪਾਕਿਸਤਾਨ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਸੰਮੇਲਨ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਪ੍ਰਧਾਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਸੰਮੇਲਨ ਵਿਚ ਪਾਕਿਸਤਾਨ ਸਥਿਤ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ, ਪਾਕਿਸਤਾਨ ਫੈਡਰਲ ਮੰਤਰੀ ਨੂਰ ਅਲ ਹੱਕ ਕਾਦਰੀ, ਪਾਕਿਸਤਾਨ ਪੀ.ਐੱਮ. ਦੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਈਵੈਕੁਈ ਟਰੱਸਟ ਪ੍ਰਾਪਟੀ ਬੋਰਡ ਦੇ ਚੇਅਰਮੈਨ ਆਮਿਰ ਅਹਿਮਦ ਤੇ ਹੋਰ ਕਈ ਆਗੂ ਸ਼ਾਮਲ ਹੋਏ ।
ਯੂਨਾਨ ’ਚ 23 ਪਾਕਿਸਤਾਨੀ ਪ੍ਰਵਾਸੀ ਗਿ੍ਰਫਤਾਰ
NEXT STORY