ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਸਰਕਾਰ ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਦੀ ਹਵਾਲਗੀ ਲਈ ਸਹਿਮਤ ਹੋ ਗਈ ਹੈ। ਪਾਕਿਸਤਾਨ ਵਿਚ ਡਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਉਨ੍ਹਾਂ 'ਤੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ।
ਪਨਾਮਾ ਦਸਤਾਵੇਜ਼ ਮਾਮਲੇ ਵਿਚ 28 ਜੁਲਾਈ ਨੂੰ ਸੁਪਰੀਮ ਕਰੋਟ ਦੇ ਫੈਸਲੇ ਦੇ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਾਇਰ ਕੀਤਾ ਸੀ। ਸੁਣਵਾਈ ਦੌਰਾਨ ਡਾਰ ਲਗਾਤਾਰ ਗੈਰ ਹਾਜ਼ਰ ਰਹੇ ਜਿਸ ਕਾਰਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ। ਜਵਾਬਦੇਹੀ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਿਜ਼ਾਦ ਅਕਬਰ ਨੇ ਇਸਲਾਮਾਬਾਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਸਹਿਮਤੀ ਮੈਮੋਰੰਡਮ ਦੇ ਆਧਾਰ 'ਤੇ ਡਾਰ ਨੂੰ ਵਾਪਸ ਦੇਸ਼ ਲਿਆਇਆ ਜਾਵੇਗਾ।
ਅਕਬਰ ਨੇ ਕਿਹਾ ਕਿ ਸਮਝੌਤੇ ਮੁਤਾਬਕ ਡਾਰ ਨੂੰ ਬ੍ਰਿਟੇਨ ਵਿਚ ਇਕ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਫਿਰ ਪਾਕਿਸਤਾਨ ਭੇਜਿਆ ਜਾਵੇਗਾ। ਭਾਵੇਂਕਿ ਇਸ ਪੂਰੀ ਪ੍ਰਕਿਰਿਆ ਵਿਚ ਲੱਗਣ ਵਾਲੇ ਸਮੇਂ ਬਾਰੇ ਨਹੀਂ ਦੱਸਿਆ ਗਿਆ।
ਰਾਸ਼ਟਰੀ ਗੀਤ ਦੌਰਾਨ ਕੰਬਣ ਲੱਗੀ ਐਂਜਲਾ ਮਰਕੇਲ, ਵੀਡੀਓ ਵਾਇਰਲ
NEXT STORY