ਇਸਲਾਮਾਬਾਦ/ਲਾਹੌਰ (ਭਾਸ਼ਾ)- ਪਾਕਿਸਤਾਨ ਨੇ ਕੱਟੜ ਇਸਲਾਮੀ ਪਾਰਟੀ ਤਹਿਰੀਕ-ਏ-ਲਬਬੈਕ (ਟੀ. ਐੱਲ. ਪੀ.) ਪਾਕਿਸਤਾਨ ਨੂੰ 1997 ਦੇ ਅੱਤਵਾਦੀ ਰੋਕੂ ਐਕਟ ਦੇ ਨਿਯਮ 11-ਬੀ ਦੇ ਤਹਿਤ ਬੈਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਹ ਕਦਮ ਕੱਟੜ ਇਸਲਾਮੀ ਪਾਰਟੀ ਦੇ ਨੇਤਾ ਮੌਲਾਨਾ ਸਾਦ ਹੁਸੈਨ ਰਿਜਵੀ ਦੀ ਗ੍ਰਿਫਤਾਰੀ ਤੋਂ ਬਾਅਦ ਸਮਰੱਥਕਾਂ ਦੀ ਲਗਾਤਾਰ ਤੀਸਰੇ ਦਿਨ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਝੜਪ ਤੋਂ ਬਾਅਦ ਉਠਾਇਆ ਹੈ। ਉਥੇ ਕੱਟੜਪੰਥੀ ਮੌਲਾਨਾ ਰਿਜਵੀ ਦੀ ਗ੍ਰਿਫਤਾਰੀ ਦੇ ਖਿਲਾਫ ਬੁੱਧਵਾਰ ਨੂੰ ਤੀਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। 2 ਪੁਲਸ ਮੁਲਾਜ਼ਮਾਂ ਸਮੇਤ ਹੁਣ ਤੱਕ 7 ਲੋਕਾਂ ਦੀ ਇਨ੍ਹਾਂ ਪ੍ਰਦਰਸ਼ਨਾਂ ’ਚ ਮੌਤ ਹੋ ਚੁੱਕੀ ਹੈ ਜਦਕਿ 300 ਤੋਂ ਜ਼ਿਆਦਾ ਪੁਲਸ ਮੁਲਾਜ਼ਮ ਜ਼ਖਮੀ ਹੋ ਚੁੱਕੇ ਹਨ।
ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ
NEXT STORY