ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਸੰਸਦ ਵਿਚ ਜਨਰਲ ਸੀਟ 'ਤੇ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਉਮੀਦਵਾਰ ਮਹੇਸ਼ ਮਲਾਨੀ ਨੇ ਇਕ ਦਿਲਚਸਪ ਬਿਆਨ ਦਿੱਤਾ ਹੈ। ਮਲਾਨੀ ਦਾ ਕਹਿਣਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿਹਤਮੰਦ ਅਤੇ 'ਬਰਾਬਰੀ' ਦਾ ਰਿਸ਼ਤਾ ਦੇਖਣਾ ਚਾਹੁੰਦੇ ਹਨ। ਮਲਾਨੀ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਟਿਕਟ ਤੋਂ ਚੋਣ ਲੜੀ ਅਤੇ ਐੱਨ.ਏ.-222 ਸੀਟ ਤੋਂ ਚੋਣ ਜਿੱਤੀ ।
ਆਪਣੇ ਬਿਆਨ ਵਿਚ ਮਲਾਨੀ ਪਾਕਿਸਤਾਨ ਛੱਡ ਕੇ ਭਾਰਤ ਆਉਣ ਵਾਲੇ ਸੈਂਕੜੇ ਹਿੰਦੂ ਪ੍ਰਵਾਸੀਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਹੁਣ ਸਥਿਤੀਆਂ ਬਦਲ ਗਈਆਂ ਹਨ। ਉਹ ਬਿਨਾਂ ਕਿਸੇ ਡਰ ਦੇ ਇੱਥੇ ਵਾਪਸ ਪਰਤ ਸਕਦੇ ਹਨ। 58 ਸਾਲਾ ਮਲਾਨੀ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਜਿਹੜੇ ਹਿੰਦੂ ਲੋਕ ਪਾਕਿਸਤਾਨ ਵਿਚ ਰਹਿਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਨ੍ਹਾਂ ਲਈ ਇੱਥੇ ਆਉਣਾ ਮਜ਼ਬੂਰੀ ਨਹੀਂ ਹੈ। ਜਿਹੜੇ ਲੋਕਾਂ ਨੇ ਭਾਰਤੀ ਨਾਗਰਿਕਤਾ ਲਈ ਐਪਲੀਕੇਸ਼ਨ ਦਿੱਤੀ ਹੋਈ ਹੈ ਜਾਂ ਨਾਗਰਿਕਤਾ ਹਾਸਲ ਕਰ ਲਈ ਹੈ, ਉਨ੍ਹਾਂ ਲਈ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ।'' ਮਹੇਸ਼ ਨੇ ਅੱਗੇ ਕਿਹਾ,''ਦੋਹਾਂ ਦੇਸ਼ਾਂ ਨੂੰ ਸਬੰਧਾਂ ਨੂੰ ਠੀਕ ਕਰਨ ਅਤੇ ਇਸ ਖੇਤਰ ਵਿਚ ਸ਼ਾਂਤੀ ਅਤੇ ਸਦਭਾਵਨਾ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਵਿਰੋਧੀ ਧਿਰ ਵਿਚ ਹਾਂ ਇਸ ਲਈ ਅਸੀਂ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਭਾਰਤ ਨਾਲ ਸ਼ਾਂਤੀ ਲਈ ਕੀਤੀ ਗਈ ਹਰ ਪਹਿਲ ਵਿਚ ਬਰਾਬਰ ਦਾ ਸਾਥ ਦੇਵੇ।''
ਮਲਾਨੀ ਨੇ ਆਪਣੇ ਬਿਆਨ ਵਿਚ ਕਿਹਾ,''ਮਰਹੂਮ ਬੇਨਜ਼ੀਰ ਭੁੱਟੋ ਸਾਡੀ ਮਾਂ, ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਬਿਹਤਰ ਰਿਸ਼ਤਿਆਂ ਦੀ ਵਕਾਲਤ ਕਰਦੀ ਸੀ। ਮੈਂ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਭਾਰਤ ਨਾਲ ਸਬੰਧਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰਾਂਗਾ।'' ਪਾਕਿਸਤਾਨ ਵਿਚ ਘੱਟ ਗਿਣਤੀ ਧਾਰਮਿਕ ਭਾਈਚਾਰੇ ਨਾਲ ਹੋ ਰਹੇ ਭੇਦਭਾਵ ਦੇ ਸਵਾਲ ਦੇ ਜਵਾਬ ਵਿਚ ਮਲਾਨੀ ਨੇ ਕਿਹਾ,''ਅੰਤਰਰਾਸ਼ਟਰੀ ਮੀਡੀਆ ਮੇਰੇ ਦੇਸ਼ ਦੇ ਬਾਰੇ ਵਿਚ ਸਿਰਫ ਨਕਰਾਤਮਕ ਖਬਰਾਂ ਦਿਖਾਉਂਦਾ ਹੈ। ਮੈਨੂੰ ਹਿੰਦੂ ਅਤੇ ਮੁਸਲਮਾਨ ਦੋਹਾਂ ਨੇ ਵੋਟ ਪਾਈ। ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਸਖਤ ਸੰਦੇਸ਼ ਹੈ। ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੀਵਾਲੀ, ਹੋਲੀ, ਜਨਮਅਸ਼ਟਮੀ ਦੇ ਮੌਕੇ 'ਤੇ ਪਾਕਿਸਤਾਨ ਆਉਣ ਦਾ ਸੱਦਾ ਦਿੰਦਾ ਹਾਂ ਤਾਂ ਜੋ ਉਹ ਦੇਖਣ ਕਿ ਅਸੀਂ ਇਹ ਤਿਉਹਾਰ ਕਿੰਨੀ ਧੂਮਧਾਮ ਨਾਲ ਮਨਾਉਂਦੇ ਹਾਂ।''
ਸਿਡਨੀ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ 'ਚ ਸਜਾਈ ਗਈ ਨਵੀਂ ਪਾਲਕੀ ਸਾਹਿਬ
NEXT STORY