ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੀ ਮਰੀਅਮ ਨਵਾਜ਼ ਨੇ ਇਕ ਵਾਰ ਫਿਰ ਆਪਣੇ ਪਿਤਾ ਨੂੰ ਜੇਲ ਵਿਚ ਗੰਭੀਰ ਖਤਰਾ ਹੋਣ ਦਾ ਦਾਅਵਾ ਕੀਤਾ। ਸ਼ਨੀਵਾਰ ਨੂੰ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਆਪਣੇ ਪਿਤਾ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਮੋਰਸੀ ਨਹੀਂ ਬਣਨ ਦੇਵੇਗੀ। ਮਰੀਅਮ ਨੇ ਦਾਅਵਾ ਕੀਤਾ,''ਉਸ ਦੇ ਪਿਤਾ ਨੂੰ ਜੇਲ ਵਿਚ ਲੋੜੀਂਦੀਆਂ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।''
ਪੀ.ਐੱਮ.ਐੱਲ ਦੀ ਉਪ ਪ੍ਰਧਾਨ ਮਰੀਅਮ ਨੇ ਕਿਹਾ,''ਅਸੀਂ ਮਿਸਰ ਨਹੀਂ ਹਾਂ। ਅਸੀਂ ਨਵਾਜ਼ ਸ਼ਰੀਫ ਨੂੰ ਮੋਰਸੀ ਨਹੀਂ ਬਣਨ ਦੇਵਾਂਗੇ।'' ਮਰੀਅਮ ਨੇ ਕਿਹਾ ਕਿ ਜੇਲ ਵਿਚ ਸ਼ਰੀਫ (69) ਗੰਭੀਰ ਰੂਪ ਨਾਲ ਬੀਮਾਰ ਹਨ। ਉਨ੍ਹਾਂ ਨੂੰ ਤੁਰੰਤ ਮੈਡੀਕਲ ਦੇਖਭਾਲ ਦੀ ਲੋੜ ਹੈ ਜੋ ਉਨ੍ਹਾਂ ਨੂੰ ਉਪਲਬਧ ਨਹੀਂ ਕਰਵਾਈ ਜਾ ਰਹੀ। ਇੱਥੇ ਦੱਸ ਦਈਏ ਕਿ ਮਿਸਰ ਦੇ ਪਹਿਲੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਰਾਸ਼ਟਰਪਤੀ ਮੋਰਸੀ ਦੀ ਮੌਤ ਅਦਾਲਤ ਵਿਚ ਸੁਣਵਾਈ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਮਨੁੱਖੀ ਅਧਿਕਾਰ ਸੰਗਠਨਾਂ ਦਾ ਦੋਸ਼ ਹੈ ਕਿ ਮੋਰਸੀ ਨੂੰ ਜੇਲ ਵਿਚ ਲੋੜੀਂਦੀਆਂ ਸਹੂਲਤਾਂ ਨਹੀਂ ਮਿਲੀਆਂ ਸਨ।
ਸੀਰੀਆਈ ਫੌਜ ਦੇ ਹਮਲੇ 'ਚ 8 ਲੋਕਾਂ ਦੀ ਮੌਤ
NEXT STORY