ਬੈਰੂਤ— ਪੱਛਮੀ-ਉੱਤਰੀ ਸੀਰੀਆ 'ਚ ਸਰਕਾਰ ਵਿਰੋਧੀ ਗੜ੍ਹ 'ਤੇ ਸੀਰੀਆਈ ਫੌਜ ਦੇ ਹਵਾਈ ਹਮਲੇ 'ਚ ਸ਼ਨੀਵਾਰ ਨੂੰ 3 ਬੱਚਿਆਂ ਸਮੇਤ 8 ਨਾਗਰਿਕ ਮਾਰੇ ਗਏ। ਬ੍ਰਿਟੇਨ ਸਥਿਤ ਸੰਸਥਾ
'ਸੀਰੀਆ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ' ਦਾ ਕਹਿਣਾ ਹੈ ਕਿ ਹਵਾਈ ਹਮਲੇ 'ਚ ਸਾਰਾਕੀਬ ਸ਼ਹਿਰ 'ਚ 3 ਨਾਗਰਿਕ ਮਾਰੇ ਗਏ ਹਨ। ਇਨ੍ਹਾਂ ਹਮਲਿਆਂ 'ਚ ਮਾਰੇਤ-ਅਲ-ਨੁਮਾਨ 'ਚ ਦੋ ਜਦਕਿ ਮਾਰਜਿਤਾ ਇਲਾਕੇ 'ਚ ਇਕ ਬੱਚੇ ਦੀ ਮੌਤ ਹੋ ਗਈ।
ਦੋ ਹੋਰ ਲੋਕਾਂ ਦੀ ਮੌਤ ਕੰਸਾਫਰਾ ਅਤੇ ਖਾਨ ਅਲ ਸੁਬੁਲ ਪਿੰਡ 'ਚ ਹੋਈ ਹੈ। ਸੰਸਥਾ ਮੁਤਾਬਕ, ਅਪ੍ਰੈਲ ਤੋਂ ਹੁਣ ਤਕ ਸੀਰੀਆਈ ਸਰਕਾਰ ਅਤੇ ਰੂਸ ਵਲੋਂ ਕੀਤੀ ਗਈ ਬੰਬਾਰੀ 'ਚ 460 ਤੋਂ ਜ਼ਿਆਦਾ ਗੈਰ-ਫੌਜੀ ਨਾਗਰਿਕ ਮਾਰੇ ਗਏ ਹਨ।
ਓਹੀਓ 'ਚ ਸਕਾਈ ਡਾਈਵਿੰਗ ਜਹਾਜ਼ ਹੋਇਆ ਹਾਦਸਾਗ੍ਰਸਤ, 11 ਲੋਕਾਂ ਦੀ ਮੌਤ
NEXT STORY