ਲਾਹੌਰ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬੀਮਾਰ ਹੋਣ ਕਾਰਨ ਜਾਂਚ ਲਈ ਸੋਮਵਾਰ ਨੂੰ ਲਾਹੌਰ ਦੇ ਸ਼ਰੀਫ ਮੈਡੀਕਲ ਸਿਟੀ ਹਸਪਤਾਲ ਪਹੁੰਚੇ। ਇੱਥੇ ਕਰਾਚੀ ਆਗਾ ਖਾਨ ਯੂਨੀਵਰਸਿਟੀ ਦੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦੀ ਜਾਂਚ ਕਰੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਬੁਲਾਰਨ ਮਰੀਅਮ ਔਰੰਗਜ਼ੇਬ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮੈਡੀਕਲ ਜਾਂਚ ਦਿਲ ਅਤੇ ਗੁਰਦਾ ਮਾਹਰ ਅਤੇ ਆਗਾ ਖਾਨ ਹਸਪਤਾਲ ਦੇ ਹੋਰ ਸਰਜਨਾਂ ਦੀ ਇਕ ਟੀਮ ਕਰੇਗੀ। ਬੁਲਾਰਨ ਨੇ ਦੱਸਿਆ ਕਿ ਡਾਕਟਰ ਨਵਾਜ਼ ਸ਼ਰੀਫ ਦੀ ਮੈਡੀਕਲ ਜਾਂਚ ਰਿਪੋਰਟਾਂ ਦਾ ਅਧਿਐਨ ਕਰ ਕੇ ਉਨ੍ਹਾਂ ਨੂੰ ਭਵਿੱਖ ਵਿਚ ਇਲਾਜੇ ਦੇ ਬਾਰੇ ਵਿਚ ਸਲਾਹ ਦੇਣਗੇ।
ਇਟਲੀ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਸਾਂਝੀਵਾਲਤਾ ਦਾ ਦਿੱਤਾ ਸੁਨੇਹਾ
NEXT STORY