ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 577 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 4,072 ਹੋ ਗਈ ਹੈ। ਉੱਥੇ ਇਕ ਸੀਨੀਅਰ ਅਧਿਕਾਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਥਿਤੀ ਕੰਟਰੋਲ ਵਿਚੋਂ ਬਾਹਰ ਹੋ ਸਕਦੀ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਅਤੇ ਸਿੰਧ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਪੰਜਾਬ ਵਿਚ ਸਭ ਤੋਂ ਵੱਧ 2,004 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਅਦ ਸਿੰਧ ਵਿਚ 986, ਖੈਬਰ ਪਖਤੂਨਖਵਾ ਵਿਚ 500, ਗਿਲਗਿਤ-ਬਾਲਟੀਸਤਾਨ ਵਿਚ 211, ਬਲੋਚਿਸਤਾਨ ਵਿਚ 202, ਇਸਲਾਮਾਬਾਦ ਵਿਚ 83 ਅਤੇ ਪੀ.ਓ.ਕੇ. ਵਿਚ 19 ਮਾਮਲੇ ਦਰਜ ਕੀਤੇ ਗਏ ਹਨ। ਮਹਾਮਾਰੀ ਨਾਲ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 429 ਲੋਕ ਠੀਕ ਹੋਏ ਹਨ। ਦੇਸ਼ ਵਿਚ ਹੁਣ ਤੱਕ 39,183 ਲੋਕਾਂ ਦਾ ਪਰੀਖਣ ਕੀਤਾ ਗਿਆ ਹੈ। ਦੇਸ਼ ਵਿਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ14 ਅਪ੍ਰੈਲ ਤੱਕ ਲਾਕਡਾਊਨ ਵਧਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਮੋਦੀ ਨੂੰ ਚਿੱਠੀ, ਹਨੂੰਮਾਨ ਦੇ ਸੰਜੀਵਨੀ ਲਿਆਉਣ ਨਾਲ ਕੀਤੀ ਭਾਰਤ ਦੀ ਮਦਦ ਦੀ ਤੁਲਨਾ
ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਸੂਬੇ ਵਿਚ 50 ਕੈਦੀਆਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਹੈ। ਜੇਲ ਦੇ ਇੰਸਪੈਕਟਰ ਜਨਰਲ ਸ਼ਾਹਿਦ ਬੇਗ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਕੈਂਪ ਜੇਲ ਲਾਹੌਰ ਅਤੇ ਬਾਕੀ ਹੋਰ ਜੇਲਾਂ ਤੋਂ 20 ਮਾਮਲੇ ਸਾਹਮਣੇ ਆਏ ਹਨ। ਬੇਗ ਨੇ ਦੱਸਿਆ ਕਿ ਇਕ ਪਾਕਿਸਤਾਨੀ ਨਾਗਰਿਕ ਕਾਰਨ ਜੇਲ ਵਿਚ ਵਾਇਰਸ ਫੈਲਿਆ। ਜਿਸ ਨੂੰ ਪਿਛਲੇ ਮਹੀਨੇ ਇਟਲੀ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ ਸੀ।
ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਨੂੰ 8 ਸਾਲ ਦੀ ਜੇਲ, 25 ਸਾਲ ਲਈ ਇਹ ਬੈਨ ਵੀ ਲੱਗਾ
NEXT STORY