ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 22 ਸਾਲਾ ਇਕ ਕੁੜੀ ਨਾਲ ਵਿਆਹ ਦੀ ਪਹਿਲੀ ਰਾਤ ਨੂੰ ਸਮੂਹਕ ਜ਼ਬਰ-ਜਿਨਾਹ ਕਰਨ ਵਾਲੇ 4 ਲੁਟੇਰਿਆਂ ਵਿਚੋਂ ਇਕ ਨੂੰ ਪੁਲਸ ਨਾਲ ਹੋਈ ਮੁੱਠਭੇੜ ਵਿਚ ਉਸ ਦੇ ਹੀ ਸਾਥੀਆਂ ਨੇ ਮਾਰ ਦਿੱਤਾ ਹੈ। ਲਾਹੌਰ ਤੋਂ 35 ਕਿਲੋਮੀਟਰ ਦੂਰ, ਮੁਲਤਾਨ ਜ਼ਿਲ੍ਹੇ ਦੇ ਸ਼ੁਜਾਬਾਦ ਦੇ ਇਕ ਪਿੰਡ ਵਿਚ 26 ਮਈ ਨੂੰ ਇਕ ਘਰ ਵਿਚ ਵਿਆਹ ਸਮਾਰੋਹ ਦੇ ਬਾਅਦ ਪੁਲਸ ਦੀ ਵਰਦੀ ਵਿਚ 4 ਲੁਟੇਰੇ ਦਾਖ਼ਲ ਹੋ ਗਏ ਸਨ। ਪੁਲਸ ਨੇ ਦੱਸਿਆ ਕਿ ਲੁਟੇਰਿਆਂ ਨੇ ਨਵ-ਵਿਆਹੁਤਾ ਜੋੜੇ ਦੇ ਕਮਰੇ ਵਿਚ ਜਾ ਕੇ ਉਨ੍ਹਾਂ ’ਤੇ ਤਸ਼ੱਦਦ ਕਰਨ ਤੋਂ ਬਾਅਦ ਲਾੜੀ ਦੇ ਪਤੀ ਦੇ ਸਾਹਮਣੇ ਉਸ ਨਾਲ ਜ਼ਬਰ-ਜਿਨਾਹ ਕੀਤਾ। ਕੁੜੀ ਦੀ ਮੈਡੀਕਲ ਰਿਪੋਰਟ ਵਿਚ ਜ਼ਬਰ-ਜਿਨਾਹ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ
ਘਟਨਾ ਦੇ ਬਾਅਦ ਪਿੰਡ ਵਾਲਿਆਂ ਅਤੇ ਮੀਡੀਆ ਵੱਲੋਂ ਦਬਾਅ ਪਾਉਣ ਦੇ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਓਸਮਾਨ ਬਜਦਾਰ ਨੇ ਘਟਨਾ ਦਾ ਨੋਟਿਸ ਲਿਆ ਅਤੇ ਪੁਲਸ ਦੇ ਉਚ ਅਧਿਕਾਰੀਆ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦਾ ਹੁਕਮ ਦਿੱਤਾ। ਪੰਜਾਬ ਪੁਲਸ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਵਾਰਦਾਤ ਵਿਚ ਸ਼ਾਮਲ 4 ਵਿਚੋਂ ਇਕ ਲੁਟੇਰਾ ਮੁੱਠਭੇੜ ਵਿਚ ਮਾਰਿਆ ਗਿਆ। ਪੰਜਾਬ ਪੁਲਸ ਨੇ ਬੁਲਾਰੇ ਨੇ ਕਿਹਾ, ‘ਲੁਟੇਰਾ ਅਤੇ ਬਲਾਤਕਾਰੀ ਆਬਿਦ ਹੁਸੈਨ ਉਰਫ ਅਬਿਦੀ ਪੁਲਸ ਨਾਲ ਮੁੱਠਭੇੜ ਵਿਚ ਮਾਰਿਆ ਗਿਆ।’ ਉਨ੍ਹਾਂ ਦੱਸਿਆ ਕਿ ਪੁਲਸ ਨੇ ਪੀੜਤ ਪਰਿਵਾਰ ਤੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਲੁਟੇਰਿਆਂ ਦਾ ਚਿੱਤਰ ਬਣਵਾਇਆ ਗਿਆ ਸੀ ਅਤੇ ਇਸ ਜ਼ਰੀਏ ਅਪਰਾਧੀ ਤੱਕ ਪਹੁੰਚਣ ਵਿਚ ਸਹਾਇਤ ਮਿਲੀ।
ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਭਾਰਤੀ ਮੂਲ ਦੇ ਕੋਵਿਡ-19 ਪੇਸ਼ੇਵਰਾਂ ਨੂੰ ਕੀਤਾ ਜਾਵੇਗਾ ਸਨਮਾਨਤ
ਬੁਲਾਰੇ ਨੇ ਕਿਹਾ, ‘ਲੁੱਟ ਦਾ ਸਾਮਾਨ ਬਰਾਮਦ ਕਰਨ ਲਈ ਆਬਿਦੀ ਨੂੰ ਸ਼ੁੱਕਰਵਾਰ ਨੂੰ ਲਿਜਾਇਆ ਜਾ ਰਿਹਾ ਸੀ, ਉਦੋਂ ਉਸ ਦੇ ਕੁੱਝ ਸਾਥੀਆਂ ਨੇ ਪੁਲਸ ਦੇ ਦਲ ’ਤੇ ਹਮਲਾ ਕਰ ਦਿੱਤਾ। ਦੋਵਾਂ ਪਾਸਿਓਂ ਗੋਲੀਬਾਰੀ ਵਿਚ ਆਬਿਦੀ ਨੂੰ ਉਸ ਦੇ ਹੀ ਸਾਥੀਆਂ ਨੇ ਮਾਰ ਦਿੱਤਾ ਅਤੇ ਦੌੜ ਗਏ।’ ਪੁਲਸ ਬੁਲਾਰੇ ਨੇ ਕਿਹਾ ਕਿ ਆਬਿਦੀ ਨੂੰ ਪਛਾਣ ਲਈ ਪੀੜਤਾ ਦੇ ਸਾਹਮਣੇ ਲਿਜਾਇਆ ਗਿਆ ਸੀ ਅਤੇ ਕੁੜੀ ਵੱਲੋਂ ਪਛਾਣ ਕਰਨ ਦੇ ਬਾਅਦ ਆਬਿਦੀ ਕੋਲੋ ਲੁੱਟੇ ਗਏ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ। ਪੰਜਾਬ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਆਬਿਦੀ ਦੇ 3 ਸਾਥੀਆਂ ਦੀ ਪਛਾਣ ਕੀਤੀ ਹੈ, ਜੋ ਜ਼ਬਰ-ਜਿਨਾਹ ਦੀ ਘਟਨਾ ਵਿਚ ਸ਼ਾਮਲ ਸਨ।
ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ
ਪਾਕਿਸਤਾਨ ’ਚ 18 ਸਾਲਾ ਹਿੰਦੂ ਲੜਕੀ ਨੇ ਸ਼ੱਕੀ ਹਾਲਾਤ ’ਚ ਕੀਤੀ ਖੁਦਕੁਸ਼ੀ
NEXT STORY