ਪੇਈਚਿੰਗ (ਇੰਟ.)- ਚੀਨ ਦੀ ਇਕ ਚੋਟੀ ਦੀ ਯੂਨੀਵਰਸਿਟੀ ਆਨਲਾਈਨ ਸੈਕਸੁਅਲ ਵਿਗਿਆਪਨਾਂ ’ਚ ਔਰਤਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਲੁਭਾਉਣ ਲਈ ਕਰ ਰਹੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ’ਚ ਇਸ ਸੈਕਸੁਅਲ ਵਿਗਿਆਪਨਾਂ ਸਬੰਧੀ ਬਵਾਲ ਮਚਿਆ ਹੋਇਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਔਰਤਾਂ ਦਾ ਇਤਰਾਜ਼ਯੋਗ ਇਸਤੇਮਾਲ ਆਪਣੇ ਸਕੂਲਾਂ ’ਚ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਲਈ ਕਰ ਰਹੀ ਹੈ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਨਾਨਜਿੰਗ ਯੂਨੀਵਰਸਿਟੀ ਨੇ ਚੀਨ ਦੇ ਨੈਸ਼ਨਲ ਕਾਲਜ ਐਂਟਰੈਂਸ ਟੈਸਟ ‘ਗਾਓਕਾਓ ਪ੍ਰੀਖਿਆ’ ਦੇ ਪਹਿਲੇ ਦਿਨ ਵੀਬੋ ’ਤੇ ਇਸ ਅਸ਼ਲੀਲ ਵਿਗਿਆਪਨ ਨੂੰ ਪੋਸਟ ਕੀਤਾ। ਵਿਗਿਆਪਨ ’ਚ ਕੈਂਪਸ ਦੇ ਵੱਖ-ਵੱਖ ਹਿੱਸਿਆਂ ਦੇ ਸਾਹਮਣੇ ਮੌਜੂਦਾ ਵਿਦਿਆਰਥੀਆਂ ਦੀਆਂ 6 ਫੋਟੋਆਂ ਦਿਖਾਈਆਂ ਗਈਆਂ। ਇਸ ਵਿਚ ਦੂਜੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਇਨ੍ਹਾਂ ਦੇ ਹੱਥਾਂ ਵਿਚ ਬੈਨਰਸ ਫੜਾਏ ਗਏ ਸਨ, ਜਿਸ ਵਿਚ ਵਿਦਿਆਰਥੀਆਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ।
ਇਹ ਵੀ ਪੜ੍ਹੋ: 14.4 ਖਰਬ ਡਾਲਰ ਦੀ ਅਰਥਵਿਵਸਥਾ ਨਾ ਡੁੱਬ ਜਾਵੇ, ਇਸ ਲਈ ਕੋਰੋਨਾ ਦੇ ਅੰਕੜੇ ਲੁਕੋ ਰਿਹੈ ਚੀਨ!
ਇਨ੍ਹਾਂ ਵਿਚੋਂ 2 ਫੋਟੋਆਂ ਦੀ ਸਭ ਤੋਂ ਜ਼ਿਆਦਾ ਆਲੋਚਨਾ ਹੋ ਰਹੀ ਹੈ, ਜਿਨ੍ਹਾਂ ਵਿਚ ਇਕ ਸੁੰਦਰ ਔਰਤ ਹੱਥ ’ਚ ਇਕ ਪੋਸਟਰ ਫੜੀ ਖੜੀ ਹੈ। ਇਸ ਪੋਸਟਰ ’ਚ ਲਿਖਿਆ ਹੈ ਕਿ ਕੀ ਤੁਸੀਂ ਮੇਰੇ ਨਾਲ ਲਾਇਬ੍ਰੇਰੀ ’ਚ ਸਵੇਰ ਤੋਂ ਰਾਤ ਤੱਕ ਰਹਿਣਾ ਚਾਹੁੰਦੇ ਹੋ? ਉਥੇ, ਦੂਸਰੀ ਔਰਤ ਦੇ ਹੱਥ 'ਚ ਫੜੇ ਪੋਸਟਰ ’ਤੇ ਲਿਖਿਆ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਜਵਾਨੀ ਦਾ ਹਿੱਸਾ ਬਣ ਜਾਵਾਂ? ਔਰਤਾਂ ਦਾ ਇਸਤੇਮਾਲ ਅਜਿਹੇ ਵਿਗਿਆਪਨਾਂ ’ਚ ਕਰਨ ਦਾ ਬਹੁਤ ਵਿਰੋਧ ਹੋ ਰਿਹਾ ਹੈ। ਹਾਲਾਂਕਿ, ਮਰਦ ਜਿਨ੍ਹਾਂ ਬੈਨਰਸ ਨਾਲ ਹਨ ਉਨ੍ਹਾਂ ’ਤੇ ਕੋਈ ਅਸ਼ਲੀਲ ਗੱਲ ਨਹੀਂ ਲਿਖੀ ਹੋਈ ਸੀ। ਵੱਡੀ ਗਿਣਤੀ ’ਚ ਲੋਕ ਨਾਨਜਿੰਗ ਯੂਨੀਵਰਸਿਟੀ ਨੂੰ ਅਜਿਹੇ ਵਿਗਿਆਪਨਾਂ ਲਈ ਮੁਆਫੀ ਮੰਗਣ ਲਈ ਕਹਿ ਰਹੇ ਹਨ। ਵਿਰੋਧ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਇਨ੍ਹਾਂ ਵਿਗਿਆਪਨਾਂ ਨੂੰ ਹਟਾ ਲਿਆ ਹੈ।
ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫਾਈਜ਼ਰ ਦਾ ਦਾਅਵਾ, ਕੋਵਿਡ-19 ਦੇ ਮੌਜੂਦਾ ਸਾਰੇ ਰੂਪਾਂ ’ਤੇ ਪ੍ਰਭਾਵੀ ਹੈ ਕੰਪਨੀ ਦੀ ਵੈਕਸੀਨ
NEXT STORY