ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਟੀਕਾਕਰਨ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਕੋਰੋਨਾ ਵੈਕਸੀਨ ਵਿਕਸਿਤ ਕਰਨ ਵਾਲੀ ਕੰਪਨੀ ਫਾਈਜ਼ਰ ਨਾਲ ਇਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਪਾਕਿਸਤਾਨ ਨੂੰ ਫਾਈਜ਼ਰ-ਬਾਇਓਨਟੇਕ ਦੀ BNT 162b2 ਵੈਕਸੀਨ ਦੀਆਂ 1.30 ਕਰੋੜ ਖੁਰਾਕਾਂ ਉਪਲਬਧ ਕਰਵਾਏਗੀ। ਇਹ ਖੁਰਾਕਾਂ ਇਸੇ ਸਾਲ ਕੰਪਨੀ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਮਝੌਤੇ 'ਤੇ ਫਾਈਜ਼ਰ ਅਤੇ ਪਾਕਿਸਤਾਨ ਦੇ ਨੈਸ਼ਨਲ ਡਿਸਾਸਟਰ ਮੈਨਜਮੈਂਟ ਅਥਾਰਿਟੀ ਨੇ ਦਸਤਖ਼ਤ ਕੀਤੇ ਹਨ।
ਇਸ ਸਮਝੌਤੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਫਾਈਜ਼ਰ ਕੰਪਨੀ ਦੇ ਕੰਟਰੀ ਮੈਨੇਜਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਸਰਕਾਰ ਨਾਲ ਕੰਪਨੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫਾਈਜ਼ਰ ਦੀ ਵੈਕਸੀਨ ਨਾਲ ਪਾਕਿਸਤਾਨ ਵਿਚ ਚੱਲ ਰਹੇ ਟੀਕਾਕਰਨ ਨੂੰ ਇਕ ਨਵੀਂ ਤੇਜ਼ੀ ਮਿਲੇਗੀ ਅਤੇ ਕੰਪਨੀ ਵੱਲੋਂ ਲੋਕਾਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗਲੋਬਲ ਵਿਸ਼ਵਵਿਆਪੀ ਸਿਹਤ ਸੰਕਟ ਦੌਰਾਨ ਲੋਕਾਂ ਨੂੰ ਬਚਾਉਣਾ ਕੰਪਨੀ ਦੀ ਤਰਜੀਹ ਹੈ। ਇਸ ਲਈ ਵੈਕਸੀਨ ਦੀ ਸਖ਼ਤ ਲੋੜ ਹੈ। ਉਹਨਾਂ ਨੇ ਆਸ ਜਤਾਈ ਹੈ ਕਿ ਕੰਪਨੀ ਦੀ ਵੈਕਸੀਨ ਇਸ ਵਿਚ ਸਹਾਇਕ ਸਾਬਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਤੋਂ H-1B ਵੀਜ਼ਾ ਅਤੇ ਗ੍ਰੀਨ ਕਾਰਡ ਆਧਾਰਿਤ ਨਿਯਮਾਂ 'ਚ ਤਬਦੀਲੀ ਕਰਨ ਦੀ ਮੰਗ
ਇਸ ਮੌਕੇ 'ਤੇ ਮੌਜੂਦ ਬਾਓਏਨਟੇਕ ਦੇ ਚੀਫ ਬਿਜ਼ਨੈੱਸ ਐਂਡ ਚੀਫ ਕਮਰਸ਼ੀਅਲ ਅਫਸਰ ਸੀਨ ਮੇਰੇਟ ਨੇ ਪਾਕਿਸਤਾਨ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਵੈਕਸੀਨ 'ਤੇ ਭਰੋਸਾ ਕੀਤਾ ਅਤੇ ਕੰਪਨੀ ਨੂੰ ਇਹ ਵੱਡਾ ਮੌਕਾ ਦਿੱਤਾ ਕਿ ਉਹ ਇਸ ਟੀਕਾਕਰਨ ਵਿਚ ਦੇਸ਼ ਦੀ ਮਦਦ ਕਰ ਸਕੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਵਿਚ ਇਸ ਦੀ ਪੂਰੀ ਸਮਰੱਥਾ ਹੈ ਕਿ ਉਹ ਮੁਸ਼ਕਲ ਘੜੀ ਵਿਚ ਪਾਕਿਸਤਾਨ ਦੀ ਮਦਦ ਕਰ ਸਕੇ। ਕੰਪਨੀ ਦਾ ਉਦੇਸ਼ ਜਲਦੀ ਤੋਂ ਜਲਦੀ ਵਿਸ਼ਵ ਵਿਚ ਵੈਕਸੀਨ ਦੀ ਵੱਧ ਤੋਂ ਵੱਧ ਕਾਰਗਰ ਦਵਾਈ ਸਪਲਾਈ ਕਰਨਾ ਹੈ। ਗੌਰਤਲਬ ਹੈ ਕਿ ਪੂਰੇ ਵਿਸ਼ਵ ਵਿਚ ਸਪਲਾਈ ਲਈ ਫਾਈਜ਼ਰ ਅਤੇ ਬਾਇਓਨਟੇਕ ਨੇ ਇਸ ਸਾਲ 3 ਅਰਬ ਤੋਂ ਵੱਧ ਖੁਰਾਕਾਂ ਤਿਆਰ ਕਰਨੀਆਂ ਹਨ। ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਦੇਸ਼ ਵਿਚ ਹੁਣ ਤੱਕ 57 ਦੇਸ਼ਾਂ ਦੇ ਕਰੀਬ 600 ਡਿਪਲੋਮੈਟਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁਕੀ ਹੈ।
ਪੜ੍ਹੋ ਇਹ ਅਹਿਮ ਖਬਰ- ਜੁਲਾਈ ਤੋਂ ਕੋਵਿਡ ਟੀਕਾਕਰਨ 'ਚ ਤੇਜ਼ੀ ਲਿਆਵੇਗਾ ਆਸਟ੍ਰੇਲੀਆ
'ਹਾਂਗਕਾਂਗ 'ਚ ਐਪਲ ਡੇਲੀ ਖ਼ਿਲਾਫ਼ ਕਾਰਵਾਈ ਨਾਲ ਮੀਡੀਆ ਜਗਤ 'ਚ ਦਹਿਸ਼ਤ'
NEXT STORY