ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬਾਇਲਰ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 15 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ 'ਚ ਸਵੇਰੇ ਹੋਈ। ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ ਮਲਿਕਪੁਰ ਇਲਾਕੇ 'ਚ ਇਕ ਰਸਾਇਣ ਕਾਰਖਾਨੇ ਦੇ ਬਾਇਲਰ 'ਚ ਸ਼ਕਤੀਸ਼ਾਲੀ ਧਮਾਕੇ ਕਾਰਨ ਇਕ ਇਮਾਰਤ ਸਮੇਤ ਨੇੜੇ-ਤੇੜੇ ਦੇ ਢਾਂਚੇ ਢਹਿ ਗਏ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਅਨਵਰ ਨੇ ਕਿਹਾ,''ਹੁਣ ਤੱਕ ਬਚਾਅ ਦਲ ਨੇ ਮਲਬੇ 'ਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।'' ਡਿਪਟੀ ਕਮਿਸ਼ਨਰ ਨੇ ਕਿਹਾ,''ਖ਼ਦਸ਼ਾ ਹੈ ਕਿ ਮਲਬੇ ਹੇਠ ਹੋਰ ਲੋਕ ਦੱਬੇ ਹੋ ਸਕਦੇ ਹਨ। ਬਚਾਅ ਦਲ ਮਲਬਾ ਹਟਾਉਣ 'ਚ ਲੱਗਾ ਹੈ। ਜ਼ਿਲ੍ਹੇ ਦੇ ਪੂਰੀ ਮਸ਼ੀਨਰੀ ਬਚਾਅ ਕੰਮ 'ਚ ਲੱਗੀ ਹੋਈ ਹੈ।'' ਪੰਜਾਬ ਦੇ ਪੁਲਸ ਇੰਸਪੈਕਟਰ ਜਨਰਲ ਡਾ. ਉਸਮਾਨ ਅਨਵਰ ਨੇ ਨਿਰਦੇਸ਼ ਦਿੱਤਾ ਕਿ 'ਰੈਸਕਿਊ 1122', ਫਾਇਰ ਬ੍ਰਿਗੇਡ ਵਿਭਾਗ ਅਤੇ ਸਾਰੀਆਂ ਸੰਬੰਧਤ ਏਜੰਸੀਆਂ ਨੂੰ ਪੂਰੀ ਮਦਦ ਪ੍ਰਦਾਨ ਕੀਤੀ ਜਾਵੇ। ਪੰਜਾਬ ਦੀ ਮੁੱਖ ਮੰਤਰੀ ਮਰਿਅਮ ਨਵਾਜ਼ ਨੇ ਰਸਾਇਣਕ ਕਾਰਖਾਨੇ ਦੇ ਬਾਇਲਰ 'ਚ ਧਮਾਕੇ 'ਚ ਜਾਨੀ ਨੁਕਸਾਨ 'ਤੇ ਡੂੰਘਾ ਦੁਖ ਜ਼ਾਹਰ ਕੀਤਾ ਅਤੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਫੈਸਲਾਬਾਦ ਕਮਿਸ਼ਨਰ ਤੋਂ ਘਟਨਾ ਬਾਰੇ ਪੂਰੀ ਰਿਪੋਰਟ ਮੰਗੀ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਫਰਜ਼ੀ ਨਾਗਰਿਕਤਾ ਲੈ ਕੇ ਫਿਲੀਪੀਨਜ਼ ਦੀ ਮੇਅਰ ਬਣੀ ਚੀਨੀ ਔਰਤ, ਉਮਰ ਕੈਦ
NEXT STORY