ਲਾਹੌਰ— ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਮੰਗਲਵਾਰ ਨੂੰ ਜਵਾਬਦੇਹੀ ਅਦਾਲਤ ਨੂੰ ਕਿਹਾ ਕਿ ਮੁੱਖ ਵਿਰੋਧੀ ਦਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ ਲੰਡਨ 'ਚ ਖੁੱਲੇਆਮ ਘੁੰਮ ਰਹੇ ਹਨ ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਜਿਓ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰੀ ਭ੍ਰਿਸ਼ਟਾਚਾਰ ਬਿਊਰੋ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਸ਼ਾਹਬਾਜ਼ ਦੀ ਵਿਅਕਤੀਗਤ ਪੇਸ਼ੀ ਤੋਂ ਛੋਟ ਦੀ ਪਟੀਸ਼ਨ ਖਾਰਿਜ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ 2013 ਤੋਂ 2018 ਤੱਕ ਮੁੱਖਮੰਤਰੀ ਰਹੇ ਸ਼ਾਹਬਾਜ਼ ਸ਼ਰੀਫ ਤੇ 9 ਹੋਰ ਦੇ ਖਿਲਾਫ ਆਸ਼ੀਆਨਾ ਹਾਊਸਿੰਗ ਯੋਜਨਾ ਮਾਮਲੇ 'ਚ ਦੋਸ਼ੀ ਹਨ। ਐੱਨ.ਏ.ਬੀ. ਨੇ ਉਨ੍ਹਾਂ ਨੂੰ ਜਾਂਚ ਦੇ ਸਿਲਸਿਲੇ 'ਚ ਪੰਜ ਅਕਤੂਬਰ 2018 ਨੂੰ ਗ੍ਰਿਫਤਾਰ ਕੀਤਾ ਸੀ ਤੇ 14 ਫਰਵਰੀ ਨੂੰ ਉਹ ਜ਼ਮਾਨਤ 'ਤੇ ਰਿਹਾਅ ਹੋ ਗਏ ਸਨ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ ਤੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਨੇਤਾ ਸ਼ਾਹਬਾਜ਼ ਲੰਡਨ 'ਚ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਅਰਜ਼ੀ ਦਾਇਰ ਕੀਤੀ ਹੈ।
ਐੱਨ.ਏ.ਬੀ. ਨੇ ਕਿਹਾ ਕਿ ਸ਼ਾਹਬਾਜ਼ ਦੇ ਸਾਰੇ ਮੈਡੀਕਲ ਟੈਸਟ ਤੇ ਇਲਾਜ ਪਾਕਿਸਤਾਨ 'ਚ ਮੁਮਕਿਨ ਹਨ। ਏਜੰਸੀ ਨੇ ਇਹ ਗੱਲ ਆਵਾਸ ਯੋਜਨਾ ਘੁਟਾਲੇ ਤੇ ਰਮਜ਼ਾਨ ਸ਼ੁਗਰ ਮਿਲ ਮਾਮਲੇ 'ਚ ਜਵਾਬਦੇਹੀ ਅਦਾਲਤ 'ਚ ਦਾਇਰ ਆਪਣੇ ਜਵਾਬ 'ਚ ਕਹੀ। ਅਦਾਲਤ ਨੇ ਜਦੋਂ ਉਨ੍ਹਾਂ ਦੀ ਵਾਰਸੀ ਦੇ ਬਾਰੇ 'ਚ ਪੁੱਛਿਆ ਤਾਂ ਸ਼ਾਹਬਾਜ਼ ਦੇ ਵਕੀਲ ਨੇ ਕਿਹਾ ਕਿ ਉਹ 11 ਜੂਨ ਨੂੰ ਪਰਤਣਗੇ। ਇਸ ਵਿਚਾਲੇ ਉਨ੍ਹਾਂ ਦਾ ਬੇਟਾ ਤੇ ਪੰਜਾਬ ਅਸੈਂਬਲੀ 'ਚ ਵਿਰੋਧੀ ਦਲ ਦੇ ਨੇਤਾ ਹਮਜ਼ਾ ਆਪਣੀ ਪੇਸ਼ੀ ਦੇ ਸਿਲਸਿਲੇ 'ਚ ਅਦਾਲਤ ਪਹੁੰਚੇ। ਰਮਜ਼ਾਨ ਸ਼ੁਗਰ ਮਿਲਸ ਮਾਮਲੇ 'ਚ ਪਿਤਾ-ਪੁੱਤਰ ਦੋਵਾਂ ਖਿਲਾਫ ਅਪ੍ਰੈਲ 'ਚ ਦੋਸ਼ ਲਾਏ ਗਏ ਸਨ।
ਮਾਸਕੋ 'ਚ ਤਾਲਿਬਾਨ ਤੇ ਅਫਗਾਨ ਅਧਿਕਾਰੀ ਸੰਘਰਸ਼ ਖਤਮ ਕਰਨ 'ਤੇ ਕਰਨਗੇ ਚਰਚਾ
NEXT STORY