ਇਸਲਾਮਾਬਾਦ (ਯੂ. ਐੱਨ. ਆਈ.): ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫੋਰਸ (ਏ.ਐੱਨ.ਐੱਫ.) ਨੇ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਕਈ ਮੁਹਿੰਮਾਂ ਚਲਾ ਕੇ 100 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਏ.ਐੱਨ.ਐੱਫ. ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਏ.ਐੱਨ.ਐੱਫ. ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਹਿੰਮ ਦੌਰਾਨ ਏ.ਐੱਨ.ਐੱਫ. ਟੀਮ ਨੇ ਹੈਰੋਇਨ, ਹੈਸ਼ੀਸ਼, ਅਫੀਮ, ਕ੍ਰਿਸਟਲ ਮੇਥਾਮਫੇਟਾਮਾਈਨ ਅਤੇ ਹੋਰ ਸਮੇਤ ਨਸ਼ੀਲੇ ਪਦਾਰਥ ਜ਼ਬਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਅਫਗਾਨਿਸਤਾਨ ਨੂੰ ਭੇਜੀ ਭੂਚਾਲ ਸਹਾਇਤਾ ਦੀ ਪਹਿਲੀ ਖੇਪ
ਬਿਆਨ ਅਨੁਸਾਰ ਏ.ਐੱਨ.ਐੱਫ. ਟੀਮ ਨੇ ਦੇਸ਼ ਦੇ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਰਵਾਈਆਂ ਕੀਤੀਆਂ ਅਤੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕਰਦੇ ਹੋਏ 65 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ। ਏ.ਐੱਨ.ਐੱਫ. ਨੇ ਦੱਸਿਆ ਕਿ ਸੂਬਾਈ ਰਾਜਧਾਨੀ ਕਵੇਟਾ ਵਿੱਚ ਇੱਕ ਵਾਹਨ ਦੇ ਦਰਵਾਜ਼ਿਆਂ ਵਿੱਚ ਛੁਪਾ ਕੇ ਰੱਖੀ ਗਈ 30 ਕਿਲੋਗ੍ਰਾਮ ਹਸ਼ੀਸ਼ ਬਰਾਮਦ ਕੀਤੀ ਗਈ। ਨਾਲ ਹੀ ਸੂਬੇ ਦੇ ਚਾਗਈ ਅਤੇ ਕਚ ਜ਼ਿਲ੍ਹਿਆਂ ਵਿੱਚ ਤਸਕਰੀ ਦੇ ਉਦੇਸ਼ ਲਈ ਲੁਕਾਏ ਗਏ ਲਗਭਗ 35 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਸੋਸ਼ਲ ਪਲੇਟਫਾਰਮ 'X' 'ਤੇ ਲਗਾਇਆ 385,000 ਼ਡਾਲਰ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਏ.ਐੱਨ.ਐੱਫ. ਨੇ ਦੱਸਿਆ ਕਿ ਟੀਮ ਨੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਹੋਰ ਕਾਰਵਾਈ ਵਿੱਚ ਦੁਬਈ ਲਈ ਬੁੱਕ ਕੀਤੇ ਇੱਕ ਪਾਰਸਲ ਵਿੱਚੋਂ 180 ਗ੍ਰਾਮ ਕ੍ਰਿਸਟਲ ਮੇਥਾਮਫੇਟਾਮਾਈਨ ਬਰਾਮਦ ਕੀਤੀ। ਵੱਖਰੇ ਤੌਰ 'ਤੇ ਅਧਿਕਾਰੀਆਂ ਨੇ ਕਰਾਚੀ ਵਿੱਚ ਇੱਕ ਹਾਈਵੇਅ 'ਤੇ ਦੋ ਤਸਕਰਾਂ ਦੇ ਕਬਜ਼ੇ ਵਿੱਚੋਂ 24.8 ਕਿਲੋਗ੍ਰਾਮ ਹਸ਼ੀਸ਼ ਬਰਾਮਦ ਕੀਤੀ ਗਈ। ਏ.ਐੱਨ.ਐੱਫ. ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰ ਲਏ ਗਏ ਹਨ ਜਦੋਂਕਿ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਮਾਸ ਦੀ ਦੋ-ਟੁਕ, ਗਾਜ਼ਾ 'ਚ ਇਜ਼ਰਾਈਲ ਨਾਲ ਅਸਥਾਈ ਜੰਗਬੰਦੀ ਤੋਂ ਕੀਤਾ ਇਨਕਾਰ
NEXT STORY