ਮੁੰਬਈ (ਬਿਊਰੋ) - ਮੁੰਬਈ ਦੇ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਸੁਰਖੀਆਂ 'ਚ ਹੈ। ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸੇ ਦੌਰਾਨ ਪਾਕਿਸਤਾਨ ਦੇ ਖੂੰਖਾਰ ਡੌਨ ਫਾਰੂਖ ਖੋਖਰ ਗੈਂਗ ਦੇ ਮੁਖੀ ਸ਼ਹਿਜਾਦ ਭੱਟੀ ਦੀਆਂ 2 ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਉਹ ਲਾਰੈਂਸ ਨੂੰ ਆਪਣਾ ਭਰਾ ਦੱਸ ਰਿਹਾ ਹੈ। ਉਹ ਵੀਡੀਓ 'ਚ ਲਾਰੈਂਸ ਤੇ ਸਲਮਾਨ ਖ਼ਾਨ ਦਾ ਸਮਝੌਤਾ ਕਰਵਾਉਣ ਦੀ ਗੱਲ ਵੀ ਆਖ ਰਿਹਾ ਹੈ। ਇਕ ਵੀਡੀਓ 'ਚ ਉਸ ਨੇ 3 ਤਸਵੀਰਾਂ ਵੀ ਲਾਈਆਂ ਹਨ, ਜਿਨ੍ਹਾਂ 'ਚ ਇਕ ਪਾਸੇ ਲਾਰੈਂਸ ਤੇ ਦੂਸਰੇ ਪਾਸੇ ਸਲਮਾਨ ਖ਼ਾਨ ਤੇ ਬਾਬਾ ਸਿੱਦੀਕੀ ਅਤੇ ਤੀਜੇ 'ਚ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਬਾਬਾ ਸਿੱਦੀਕੀ ਇਕੱਠੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਭੱਟੀ ਦੀਆਂ 2 ਵੀਡੀਓਜ਼ ਸਾਹਮਣੇ ਆਉਣ ਮਗਰੋਂ ਹਰ ਪਾਸੇ ਹੜਕੰਪ ਮਚ ਗਿਆ ਹੈ ਕਿਉਂਕਿ ਇਕ ਵੀਡੀਓ ਦੀ ਸ਼ੁਰੂਆਤ 'ਚ ਹੀ ਉਹ ਆਖ ਰਿਹਾ ਹੈ ਕਿ ਇਸ ਨੂੰ ਧਿਆਨ ਨਾਲ ਸੁਣਨਾ, ਕੀ ਪਤਾ ਇਸ ਨਾਲ ਕਿਸੇ ਦੀ ਜਾਨ ਬਚ ਜਾਵੇ। ਇਹ ਭੱਟੀ ਹੈ, ਜਿਸ ਦੀ ਕੁਝ ਦਿਨ ਪਹਿਲਾਂ ਹੀ ਲਾਰੈਂਸ ਨਾਲ ਵੀਡੀਓ ਕਾਲ ਵਾਇਰਲ ਹੋਈ ਸੀ।
ਲਾਰੈਂਸ ਨੂੰ ਜੇਲ੍ਹ ਸਣੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਦੂਜੀ ਵੀਡੀਓ 'ਚ ਸ਼ਹਿਬਾਜ ਭੱਟੀ ਬਾਬਾ ਸਿੱਦੀਕੀ ਦੇ ਕਤਲ 'ਤੇ ਲਾਰੈਂਸ ਨੂੰ ਗਾਲ੍ਹਾਂ ਕੱਢਣ ਵਾਲੇ ਵਿਅਕਤੀ 'ਤੇ ਭੜਕਿਆ। ਭੱਟੀ ਨੇ ਕਿਹਾ- ਮੇਰੀ ਗੱਲ ਸੁਣ ਓਏ। ਮੇਰੇ ਕਿਸੇ ਵੀ ਦੋਸਤ ਨੂੰ ਅੱਜ ਤੋਂ ਬਾਅਦ ਅਜਿਹਾ ਕਿਹਾ ਤਾਂ ਤੈਨੂੰ ਤੇ ਤੇਰੇ ਪੂਰੇ ਖ਼ਾਨਦਾਨ ਨੂੰ ਅਜਿਹੀ ਥਾਂ 'ਤੇ ਭੇਜਾਂਗਾ ਕਿ ਵਾਪਸ ਨਹੀਂ ਆ ਸਕੇਗਾ। ਤੂੰ ਮੈਨੂੰ ਸਿਰਫ਼ ਸਿੱਧਾ ਹੀ ਵੇਖਿਆ ਹੈ ਪਰ ਤੇਰੇ ਵਰਗੇ ਲੋਕ ਕਿਸੇ ਦੀ ਸੁਲਹ (ਸਮਝੌਤਾ) ਨਹੀਂ ਹੋਣ ਦਿੰਦੇ। ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ, ਆਪਣੀ ਸਿਹਤ ਦੇ ਹਿਸਾਬ ਨਾਲ ਗੱਲ ਕਰ। ਲਕੜੀ ਨਹੀਂ ਤੋੜ ਸਕਦਾ ਤੂੰ ਤੇ ਆਖਦਾ ਏ ਜੇਲ੍ਹ ਉੱਡਾ ਦਿਆਂਗਾ। ਘਰ 'ਚ ਖਾਣ ਨੂੰ ਭੋਜਨ ਨਹੀਂ ਹੈ ਤੇ ਆਖਦਾ ਹੈ ਕਿ ਤੂੰ ਗੈਂਗਸਟਰ ਬਣੇਗਾ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਲਾਰੈਂਸ ਨੂੰ ਕੱਢੀਆਂ ਗਾਲ੍ਹਾਂ
ਦਰਅਸਲ, ਬਾਬਾ ਸਿੱਦੀਕੀ ਦੇ ਕਤਲ ਮਗਰੋਂ ਕਿਸੇ ਵਿਅਕਤੀ ਨੇ ਭੱਟੀ ਨੂੰ ਮੈਸੇਜ ਭੇਜਿਆ ਸੀ, ਜਿਸ 'ਚ ਲਿਖਿਆ ਸੀ, 'ਲਾਰੈਂਸ ਆਪਣੇ-ਆਪ 'ਚ ਬਹੁਤ ਵੱਡਾ ਅੱਤਵਾਦੀ ਬਣ ਰਿਹਾ ਹੈ। ਇਸ ਤੋਂ ਬਾਅਦ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਤੈਨੂੰ ਜੇਲ੍ਹ ਸਣੇ ਉੱਡਾ ਦਿੱਤਾ ਜਾਵੇਗਾ। ਮੈਂ ਬਣਾਵਾਂਗਾ ਲਾਰੈਂਸ ਨੂੰ ਗੈਂਗਸਟਰ। ਬਾਬਾ ਸਿੱਦੀਕੀ ਸਾਡਾ ਆਦਮੀ ਸੀ, ਉਸ ਨੂੰ ਮਾਰਿਆ ਹੈ।''
ਬਾਬਾ ਸਿੱਦੀਕੀ ਕਤਲ ਮਾਮਲੇ 'ਚ ਹੋਈਆਂ 4 ਗ੍ਰਿਫ਼ਤਾਰੀਆਂ
ਦੱਸਣਯੋਗ ਹੈ ਕਿ ਮੁੰਬਈ ਪੁਲਸ ਨੇ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਬੀਤੇ ਦਿਨੀਂ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਹਰੀਸ਼ ਕੁਮਾਰ (23) ਵਜੋਂ ਹੋਈ ਹੈ। ਹਰੀਸ਼ ਕੁਮਾਰ ਮਹਾਰਾਸ਼ਟਰ ਦੇ ਪੁਣੇ ’ਚ ਚੂਰਾ-ਪੋਸਤ ਵੇਚਣ ਦਾ ਕੰਮ ਕਰਦਾ ਸੀ। ਉਹ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ 'ਚ ਵੀ ਸ਼ਾਮਲ ਹੈ। ਉਸ ਨੂੰ ਬਹਿਰਾਈਚ ਤੋਂ ਫੜਿਆ ਗਿਆ ਹੈ। ਇਸ ਦੇ ਨਾਲ ਹੀ ਸਿੱਦੀਕੀ ਦੇ ਕਤਲ ਦੇ ਮਾਮਲੇ ’ਚ ਹੁਣ ਤੱਕ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਵਿਦਿਆਰਥੀਆਂ ਦਾ Canada ਤੋਂ ਮੋਹ ਭੰਗ, ਪਰਮਿਟਾਂ 'ਚ 86 ਫ਼ੀਸਦੀ ਗਿਰਾਵਟ
NEXT STORY