ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਖੰਨਾ 'ਚ ਲਲਹੇੜੀ ਰੋਡ 'ਤੇ ਆਯੋਜਿਤ ਦੁਸਹਿਰਾ ਮੇਲੇ 'ਚ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਸ਼ੋਅ ਨੂੰ ਅੱਧ ਵਿਚਾਲੇ ਹੀ ਛੱਡ ਕੇ ਭੱਜ ਗਏ। ਦਰਅਸਲ, ਸਟੇਜ 'ਤੇ ਬਾਊਂਸਰਾਂ ਨੇ ਗੁੰਡਾਗਰਦੀ ਕਰਦੇ ਹੋਏ ਇਕ ਕਿਸਾਨ ਦੀ ਪੱਗ ਲਾਹ ਦਿੱਤੀ ਸੀ ਅਤੇ ਕਿਸਾਨ ਨੂੰ ਉਸ ਦੇ ਪੁੱਤਰ ਸਣੇ ਸਟੇਜ ਤੋਂ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਸਟੇਜ 'ਤੇ ਜਾਣ ਤੋਂ ਰੋਕ ਨੂੰ ਲੈ ਕੇ ਸ਼ੁਰੂ ਹੋਇਆ ਸਾਰਾ ਝਗੜਾ
ਜਾਣਕਾਰੀ ਅਨੁਸਾਰ, ਸਿਰਫ਼ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕਾਂ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ। ਜਦੋਂਕਿ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਜ਼ੁਰਗ ਕਿਸਾਨ ਨੂੰ ਧੱਕਾ ਮਾਰ ਦਿੱਤਾ। ਜਦੋਂ ਪੁੱਤਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੀਨਾ ਗੁਪਤਾ ਦੀ ਧੀ ਬਣੀ ਮਾਂ, ਘਰ ਆਈ ਲਕਸ਼ਮੀ
ਕਿਸਾਨ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਦੋਸਤ ਲੋਕਾਂ ਦੀ ਭੀੜ ਵਿਚਕਾਰ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ, ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਬੰਦ ਕਰਨਾ ਪਿਆ। ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ ਛੱਡ ਕੇ ਭੱਜ ਗਏ। ਉਨ੍ਹਾਂ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ।
ਇਹ ਖ਼ਬਰ ਵੀ ਪੜ੍ਹੋ -ਬਾਬਾ ਸਿੱਦੀਕੀ ਦੀ ਮੌ.ਤ ਦੀ ਖ਼ਬਰ ਨਾਲ ਟੁੱਟੀ ਸ਼ਿਲਪਾ ਸ਼ੈੱਟੀ, ਰੋਂਦੀ ਦਾ ਵੀਡੀਓ ਆਇਆ ਸਾਹਮਣੇ
ਪੀੜਤ ਪਰਿਵਾਰ ਨੇ ਬਾਊਂਸਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਕੀਤੀ ਮੰਗ
ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਅਸ਼ਵਨੀ ਗੋਟਿਆਲ ਸਮੇਤ ਕਈ ਅਧਿਕਾਰੀ ਮੌਕੇ ’ਤੇ ਪੁੱਜੇ। ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਬਾਊਂਸਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਐੱਸ. ਪੀ. ਸੌਰਵ ਜਿੰਦਲ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ, ਜੋ ਵੀ ਜ਼ਰੂਰੀ ਹੋਵੇਗਾ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਵਿਆ ਖੌਸਲਾ ਨੇ ਆਲੀਆ ਭੱਟ ਦੀ ਫ਼ਿਲਮ ਜਿਗਰਾ ਨੂੰ ਦੱਸਿਆ Fake, ਕਰਨ ਜੌਹਰ ਨੇ ਕਿਹਾ...
NEXT STORY