ਕਰਾਚੀ (ਵਾਰਤਾ)- ਪਾਕਿਸਤਾਨ ਸਿਨੇਮਾ ਅਤੇ ਟੈਲੀਵਿਜ਼ਨ ਦੀ ਉੱਘੀ ਸ਼ਖਸੀਅਤ ਅਤੇ ਨੈਸ਼ਨਲ ਅਕੈਡਮੀ ਆਫ ਪਰਫਾਰਮਿੰਗ ਆਰਟਸ (NAPA) ਦੇ ਪ੍ਰਧਾਨ ਜ਼ਿਆ ਮੋਹਿਦੀਨ ਦਾ ਸੋਮਵਾਰ ਸਵੇਰੇ ਕਰਾਚੀ ਵਿਚ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ।
ਪਰਿਵਾਰਕ ਸੂਤਰਾਂ ਅਨੁਸਾਰ ਮੋਹਿਦੀਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਇੱਥੋਂ ਦੇ ਇੱਕ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ 'ਤੇ ਸਨ। ਉਨ੍ਹਾਂ ਅੱਜ ਸਵੇਰੇ 6:30 ਵਜੇ ਆਖਰੀ ਸਾਹ ਲਿਆ। 20 ਜੂਨ-1931 ਨੂੰ ਜਨਮੇ, ਮੋਹੀਦੀਨ ਆਪਣੇ ਪੂਰੇ ਕਰੀਅਰ ਦੌਰਾਨ ਪਾਕਿਸਤਾਨੀ ਸਿਨੇਮਾ ਅਤੇ ਟੈਲੀਵਿਜ਼ਨ ਦੇ ਨਾਲ-ਨਾਲ ਬ੍ਰਿਟਿਸ਼ ਸਿਨੇਮਾ ਅਤੇ ਟੈਲੀਵਿਜ਼ਨ ਵਿੱਚ ਪ੍ਰਸਿੱਧ ਰਹੇ।
ਉਹ ਹਾਲੀਵੁੱਡ ਵਿੱਚ ਕੰਮ ਕਰਨ ਵਾਲੇ ਪਹਿਲੇ ਪਾਕਿਸਤਾਨੀ ਵੀ ਸਨ। ਮੋਹਿਦੀਨ ਨੂੰ ਕਲਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ 2012 ਵਿੱਚ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।
ਜ਼ੇਲੇਂਸਕੀ ਨੇ ਰੂਸ ਦੇ 200 ਨਾਗਰਿਕਾਂ ਖ਼ਿਲਾਫ਼ ਲਗਾਇਆ ਬੈਨ
NEXT STORY