ਲਾਹੌਰ (ਏਜੰਸੀ)- ਪਾਕਿਸਤਾਨ ਦਾ ਲਾਹੌਰ ਸ਼ਹਿਰ ਵਿਸ਼ਵ ਪੱਧਰ 'ਤੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਸਵਿਸ ਏਅਰ ਕੁਆਲਿਟੀ ਮਾਨੀਟਰ 'IQAir' ਦੀ ਰਿਪੋਰਟ ਅਨੁਸਾਰ, ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) 450 ਤੋਂ ਪਾਰ ਦਰਜ ਕੀਤਾ ਗਿਆ ਹੈ, ਜਿਸ ਕਾਰਨ ਇਹ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ 'ਡਾਨ' ਮੁਤਾਬਕ, ਮੰਗਲਵਾਰ ਨੂੰ ਲਾਹੌਰ ਦਾ AQI 501 ਤੱਕ ਪਹੁੰਚ ਗਿਆ ਸੀ, ਜਦਕਿ ਕਰਾਚੀ ਵੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 9ਵੇਂ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ: ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
ਪਰਾਲੀ ਅਤੇ ਉਦਯੋਗਿਕ ਨਿਕਾਸ ਨੇ ਵਿਗਾੜੇ ਹਾਲਾਤ
ਪਾਕਿਸਤਾਨ ਵਿੱਚ ਹਵਾ ਪ੍ਰਦੂਸ਼ਣ ਇੱਕ ਗੰਭੀਰ ਵਾਤਾਵਰਣ ਸੰਕਟ ਬਣ ਚੁੱਕਾ ਹੈ। ਸਰਦੀਆਂ ਦੇ ਮਹੀਨਿਆਂ ਵਿੱਚ ਲਾਹੌਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਮੋਗ ਦਾ ਮੁੱਖ ਕਾਰਨ ਉਦਯੋਗਿਕ ਨਿਕਾਸ, ਵਾਹਨਾਂ ਦਾ ਧੂੰਆਂ, ਪਰਾਲੀ ਨੂੰ ਅੱਗ ਲਗਾਉਣਾ ਅਤੇ ਹਵਾ ਦੀ ਮੱਠੀ ਚਾਲ ਹੈ। ਪਾਕਿਸਤਾਨੀ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਵੀ ਇਸ ਦੀ ਲਪੇਟ ਵਿੱਚ ਹਨ, ਜਿੱਥੇ ਮੁਜ਼ੱਫ਼ਰਗੜ੍ਹ (291 AQI), ਰਹੀਮ ਯਾਰ ਖਾਨ (279), ਗੁਜਰਾਤ (214) ਅਤੇ ਖਾਨੇਵਾਲ (204) ਵਿੱਚ ਹਵਾ ਦੀ ਗੁਣਵੱਤਾ 'ਬਹੁਤ ਹੀ ਅਸਿਹਤਮੰਦ' ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚੋਂ 26 ਲੱਖ ਪ੍ਰਵਾਸੀ ਡਿਪੋਰਟ ! ਟਰੰਪ ਨੇ ਪਹਿਲੇ ਸਾਲ ਦੇ ਰਿਪੋਰਟ ਕਾਰਡ 'ਚ ਗਿਣਵਾਈਆਂ ਉਪਲਬਧੀਆਂ
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਪੰਜਾਬ ਇਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ (EPA) ਨੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲੋਕਾਂ ਲਈ ਵਿਸ਼ੇਸ਼ ਸਿਹਤ ਚਿਤਾਵਨੀ ਜਾਰੀ ਕੀਤੀ ਹੈ। ਸਰੋਤਾਂ ਅਨੁਸਾਰ, ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਾਹਰ ਜਾਣ ਦੀਆਂ ਗਤੀਵਿਧੀਆਂ ਨੂੰ ਘੱਟ ਕਰਨ, ਘਰਾਂ ਦੀਆਂ ਖਿੜਕੀਆਂ ਬੰਦ ਰੱਖਣ ਅਤੇ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਲਾਜ਼ਮੀ ਕਰਨ। ਇਸ ਤੋਂ ਇਲਾਵਾ, ਘਰਾਂ ਦੇ ਅੰਦਰ ਏਅਰ ਪਿਊਰੀਫਾਇਰ ਵਰਤਣ ਦੀ ਵੀ ਸਿਫਾਰਸ਼ ਕੀਤੀ ਗਈ ਹੈ, ਕਿਉਂਕਿ ਸਮੋਗ ਦੀ ਮੋਟੀ ਪਰਤ ਕਾਰਨ ਹਵਾ 'ਖ਼ਤਰਨਾਕ' ਪੱਧਰ ਤੱਕ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ: ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ ਦੂਜੇ ਹਾਦਸੇ ਨਾਲ ਕੰਬਿਆ ਸਪੇਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਿਬਨ ਦੇ ਨਾਲ ਨੱਕ ਵੀ ਵਢਾ ਲਈ! 'ਫੇਕ' Pizza Hut ਦਾ ਹੀ ਉਦਘਾਟਨ ਕਰ ਗਏ Pak ਰੱਖਿਆ ਮੰਤਰੀ
NEXT STORY