ਇਸਲਾਮਾਬਾਦ (ਬਿਊਰੋ)— ਬੀਤੇ ਕੁਝ ਸਮੇਂ ਤੋਂ ਪਾਕਿਸਤਾਨ ਅਜਿਹੀਆਂ ਹਰਕਤਾਂ ਕਰ ਰਿਹਾ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਬਣ ਰਿਹਾ ਹੈ। ਤਾਜ਼ਾ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਪਾਕਿਸਤਾਨੀ ਟਰੇਨ ਲੰਘਦੀ ਹੋਈ ਨਜ਼ਰ ਆ ਰਹੀ ਹੈ। ਟਰੇਨ ਦੀ ਬੋਗੀ ਦੀ ਡਿਸਪਲੇਅ ਪੱਟੀ 'ਤੇ ਲਿਖਿਆ ਹੈ 'ਲਾਸ ਏਂਜਲਸ'। ਆਮਤੌਰ 'ਤੇ ਡਿਸਪਲੇਅ ਪੱਟੀ 'ਤੇ ਪਹੁੰਚਣ ਵਾਲੀ ਜਗ੍ਹਾ ਦਾ ਨਾਮ ਲਿਖਿਆ ਹੁੰਦਾ ਹੈ ਪਰ ਇਸ ਟਰੇਨ 'ਤੇ ਉਸ ਜਗ੍ਹਾ ਲਾਸ ਏਂਜਲਸ ਲਿਖਿਆ ਹੋਇਆ ਹੈ। ਪਾਕਿਸਤਾਨ ਦੀ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਇਹ ਵੀਡੀਓ ਉੱਥੋਂ ਦੇ ਲੋਕਾਂ ਨੇ ਖੁਦ ਬਣਾਇਆ ਹੈ। ਲੋਕ ਖੁਦ ਪਾਕਿਸਤਾਨ ਰੇਲਵੇ ਨੂੰ ਉਨ੍ਹਾਂ ਦੀ ਲਾਪਰਵਾਹੀ ਲਈ ਟਰੋਲ ਕਰ ਰਹੇ ਹਨ। ਲੋਕ ਵੀਡੀਓ ਵਿਚ ਕਹਿ ਰਹੇ ਹਨ ਕਿ ਦੇਖੋ ਪਾਕਿਸਤਾਨ ਰੇਲਵੇ ਨੇ ਕਿੰਨੀ ਤਰੱਕੀ ਕਰ ਲਈ ਹੈ। ਹੁਣ ਇੱਥੋਂ ਦੇ ਲੋਕ ਬਿਨਾਂ ਵੀਜ਼ੇ ਦੇ ਅਮਰੀਕਾ ਜਾ ਸਕਣਗੇ।ਵੀਡੀਓ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਪਾਕਿਸਤਾਨ ਦਾ ਕਾਫੀ ਮਜ਼ਾਕ ਉਡਾਇਆ ਹੈ।
ਜਾਣਕਾਰੀ ਮੁਤਾਬਕ ਵੀਡੀਓ ਵਿਚ ਸੁਕੁਰ ਦੇ ਰੋਰੀ ਸਟੇਸ਼ਨ 'ਤੇ ਪਾਕਿਸਤਾਨ ਰੇਲਵੇ ਟਰੇਨ 'ਤੇ ਸਾਈਨ ਬੋਰਡ ਦਿਖਾਇਆ ਗਿਆ ਹੈ, ਜੋ ਕਰਾਚੀ ਤੋਂ ਲਾਸ ਏਂਜਲਸ ਤੱਕ ਜਾ ਰਹੀ ਹੈ। ਅਸਲ ਵਿਚ ਇਹ ਪਾਕਿਸਤਾਨ ਰੇਲਵੇ ਵੱਲੋਂ ਕੀਤੀ ਗਈ ਉਹ ਗਲਤੀ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਮਜ਼ਾਕ ਦਾ ਕਾਰਨ ਬਣ ਗਈ ਹੈ।
ਐਡੀਲੇਡ 'ਚ 19 ਅਕਤੂਬਰ ਨੂੰ ਲੱਗੇਗਾ ਦੀਵਾਲੀ ਮੇਲਾ
NEXT STORY