ਗੁਰਦਾਸਪੁਰ/ਪਾਕਿਸਤਾਨ (ਜ.ਬ.)- ਬੀਤੀ ਰਾਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਦੇ ਅੱਤਵਾਦੀਆਂ ਅਤੇ ਉਨਾਂ ਦੇ ਕੱਟੜਪੰਥੀ ਸਹਾਇਕਾਂ ਨੇ ਗਿਲਗਿਤ ਬਾਲਟੀਸਤਾਨ ਰਾਜ ਦੇ ਜ਼ਿਲ੍ਹਾ ਸਮੀਗਤ ਦੇ ਦਲੇਰ ਕਸਬੇ ਦੇ ਕੁੜੀਆਂ ਦੇ ਸਰਕਾਰੀ ਮਿਡਲ ਸਕੂਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਸੂਤਰਾਂ ਅਨੁਸਾਰ ਸਮੀਰਲ ਜ਼ਿਲ੍ਹੇ ਦੀ ਆਬਾਦੀ ਲਗਭਗ 7000 ਹੈ। ਇਸ ਆਬਾਦੀ ਦਾ ਇਹ ਇਕ ਇਕਲੌਤਾ ਕੁੜੀਆਂ ਦਾ ਸਕੂਲ ਸੀ। ਇਸ ਸਕੂਲ ਵਿਚ ਲਗਭਗ 102 ਕੁੜੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਬਾਅਦ ਬ੍ਰਿਟੇਨ ਦੇ ਸਿੱਖ ਫ਼ੌਜੀਆਂ ਨੂੰ 'ਗੁਟਕਾ ਸਾਹਿਬ' ਰੱਖਣ ਦੀ ਮਿਲੀ ਇਜਾਜ਼ਤ
ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਟੀ.ਟੀ.ਪੀ ਦੇ ਨੇਤਾ ਕੁੜੀਆਂ ਨੂੰ ਸਿੱਖਿਆ ਦਿਵਾਉਣ ਦਾ ਵਿਰੋਧ ਕਰਦੇ ਹਨ ਅਤੇ ਲੰਮੇ ਸਮੇਂ ਤੋਂ ਇਸ ਸਕੂਲ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਸੀ। ਕੁੜੀਆਂ ਦੇ ਸਕੂਲਾਂ ਨੂੰ ਸਾੜਨ ਦੀ ਇਹ ਪਹਿਲੀ ਘਟਨਾ ਨਹੀਂ ਹੈ । ਸਾਲ 2018 ਵਿਚ ਅੱਤਵਾਦੀਆਂ ਨੇ ਇਕ ਹੀ ਰਾਤ ਵਿਚ ਕੁੜੀਆਂ ਦੇ 12 ਸਕੂਲਾਂ ਨੂੰ ਅੱਗ ਲਗਾ ਦਿੱਤੀ ਸੀ।ਕੁੜੀਆਂ ਦੇ ਬੀਤੀ ਰਾਤ ਸਕੂਲ ਨੂੰ ਸਾੜਨ ਦੇ ਵਿਰੋਧ ਵਿਚ ਲੋਕਾਂ ਨੇ ਅਕਬਰ ਚੌਂਕ ’ਚ ਧਰਨਾ ਦਿੱਤਾ ਅਤੇ ਸਰਕਾਰ ਨੂੰ ਇਸ ਸੰਗਠਨ 'ਤੇ ਕਾਬੂ ਪਾਉਣ ਦੀ ਮੰਗ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਵੱਲੋਂ ਸਾਬਕਾ ਫ਼ੌਜੀ ਪਾਇਲਟਾਂ ਦੀ ਭਰਤੀ ਦੀ ਕੋਸ਼ਿਸ਼, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ
ਰਿਪੋਰਟ 'ਚ ਖੁਲਾਸਾ : ਦੁਨੀਆ ਦੇ ਸਭ ਤੋਂ ਖ਼ਰਾਬ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਫਗਾਨਿਸਤਾਨ
NEXT STORY