ਇੰਟਰਨੈਸ਼ਨਲ ਡੈਸਕ- ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ ਧਮਾਕੇ ਨੇ ਜਿੱਥੇ ਪੂਰੇ ਦੇਸ਼ ਨੂੰ ਹਿਲਾ ਦਿੱਤਾ, ਉੱਥੇ ਹੀ ਪਾਕਿਸਤਾਨ ਤੇ ਤੁਰਕੀ ਵੱਲੋਂ ਦਿੱਤੇ ਗਏ ਬਿਆਨਾਂ ਨੇ ਵਿਵਾਦ ਨੂੰ ਹੋਰ ਭੜਕਾ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਇਸ ਘਟਨਾ ‘ਤੇ ਬੇਹੱਦ ਬੇਸਮਝ ਅਤੇ ਦੋਹਰੇ ਰਵੱਈਏ ਵਾਲੇ ਟਿੱਪਣੀਆਂ ਕੀਤੀਆਂ ਹਨ।
ਤੁਰਕੀ ਦਾ ਦੋਹਰਾ ਰਵੱਈਆ
ਅੰਕਾਰਾ ਨੇ ਦਿੱਲੀ ਅਤੇ ਇਸਲਾਮਾਬਾਦ ’ਚ ਹੋਈਆਂ 2 ਵੱਖ-ਵੱਖ ਘਟਨਾਵਾਂ ’ਤੇ ਵੱਖਰੀ ਭਾਸ਼ਾ ਵਰਤੀ। ਦਿੱਲੀ ਧਮਾਕੇ ’ਤੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਸਿਰਫ਼ ਇੰਨਾ ਕਿਹਾ ਕਿ “ਅਸੀਂ ਭਾਰਤ ਵਿਚ ਹੋਏ ਵਿਸਫੋਟ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।” ਇਸ ਬਿਆਨ ’ਚ “ਅੱਤਵਾਦੀ ਹਮਲਾ” ਸ਼ਬਦ ਕਿਤੇ ਨਹੀਂ ਵਰਤਿਆ ਗਿਆ। ਪਰ ਜਦੋਂ ਇਸਲਾਮਾਬਾਦ ’ਚ ਧਮਾਕਾ ਹੋਇਆ, ਤੁਰਕੀ ਨੇ ਕਿਹਾ,“ਅਸੀਂ ਪਾਕਿਸਤਾਨ ‘ਚ ਹੋਏ ਅੱਤਵਾਦੀ ਹਮਲੇ ਦੀ ਤਿੱਖੀ ਨਿੰਦਾ ਕਰਦੇ ਹਾਂ ਅਤੇ ਪਾਕਿਸਤਾਨ ਦੇ ਨਾਲ ਖੜ੍ਹੇ ਹਾਂ।” ਇਹ ਦੋਹਰਾ ਰਵੱਈਆ ਤੁਰਕੀ ਦੀ ਭਾਰਤ ਵਿਰੋਧੀ ਸੋਚ ਅਤੇ ਪਾਕਿਸਤਾਨ-ਪੱਖੀ ਨੀਤੀ ਨੂੰ ਸਾਫ਼ ਦਰਸਾਉਂਦਾ ਹੈ।
ਪਾਕਿਸਤਾਨ ਨੇ ਧਮਾਕੇ ਨੂੰ ਕਿਹਾ “ਗੈਸ ਸਿਲੰਡਰ ਬਲਾਸਟ”
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਦਿੱਲੀ ਵਿਚ ਹੋਏ ਧਮਾਕੇ ਨੂੰ “ਗੈਸ ਸਿਲੰਡਰ ਵਿਸਫੋਟ” ਕਹਿੰਦੇ ਹੋਏ ਦਾਅਵਾ ਕੀਤਾ ਕਿ “ਭਾਰਤ ਇਸ ਘਟਨਾ ਦਾ ਰਾਜਨੀਤੀਕਰਨ ਕਰ ਰਿਹਾ ਹੈ।” ਉਨ੍ਹਾਂ ਇਹ ਤੱਕ ਕਿਹਾ ਕਿ ਜੇ ਭਾਰਤ ਪਾਕਿਸਤਾਨ ’ਤੇ ਇਲਜ਼ਾਮ ਲਗਾਏਗਾ, ਤਾਂ ਉਹ ਚੁੱਪ ਨਹੀਂ ਬੈਠਣਗੇ। ਦੂਜੇ ਪਾਸੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਸ਼ੁਰੂਆਤੀ ਜਾਂਚ 'ਚ ਫ਼ੌਜ ਪੱਧਰ ਦੇ ਵਿਸਫੋਟਕਾਂ ਮਿਲਣ ਦੇ ਸੰਕੇਤ ਦਿੱਤੇ ਹੈ, ਜਿਸ ਨਾਲ ਇਹ ਅੱਤਵਾਦੀ ਸਾਜ਼ਿਸ਼ ਵੱਲ ਇਸ਼ਾਰਾ ਦਿੰਦਾ ਹੈ।
ਦੁਨੀਆ ਵੱਲੋਂ ਤੁਰਕੀ ਤੇ ਪਾਕਿਸਤਾਨ ਨੂੰ ਲੱਗੀ ਫਟਕਾਰ
ਦੁਨੀਆ ਭਰ ਦੇ ਕਈ ਦੇਸ਼ਾਂ ਨੇ ਦਿੱਲੀ ਧਮਾਕੇ ਨੂੰ ਹਲਕੇ ਵਿਚ ਲੈਣ ਵਾਲੇ ਤੁਰਕੀ ਤੇ ਪਾਕਿਸਤਾਨ ਦੇ ਰਵੱਈਏ ਦੀ ਆਲੋਚਨਾ ਕੀਤੀ ਹੈ। ਵਿਦੇਸ਼ੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਕੂਟਨੀਤਿਕ ਪੱਖਪਾਤ (bias) ਦਾ ਉਦਾਹਰਨ ਹੈ, ਜਿੱਥੇ ਇਸਲਾਮੀ ਦੇਸ਼ ਭਾਰਤ ਖ਼ਿਲਾਫ਼ ਨਰਮ ਰਵੱਈਆ ਰੱਖਦੇ ਹਨ। ਵਿਦਵਾਨਾਂ ਦਾ ਮੰਨਣਾ ਹੈ ਕਿ ਤੁਰਕੀ ਦੀ ਇਹ ਨੀਤੀ “ਰਾਜਨੀਤਿਕ ਇਸਲਾਮ” ਅਤੇ “ਖੇਤਰੀ ਗਠਜੋੜ” ’ਤੇ ਆਧਾਰਿਤ ਹੈ, ਜਿੱਥੇ ਉਹ ਪਾਕਿਸਤਾਨ ਨੂੰ ਸਮਰਥਨ ਦੇ ਕੇ ਇਸਲਾਮੀ ਏਕਤਾ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੈਬਰ ਪਖਤੂਨਖਵਾ ’ਚ ਚੌਕੀਆਂ ਤੇ ਇਲਾਕਿਆਂ ਨੂੰ ਆਪਣੇ ਕੰਟਰੋਲ ’ਚ ਲੈ ਰਿਹਾ TTP
NEXT STORY