ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਇਕ ਪੁਲਸ ਜਾਂਚ ਚੌਕੀ 'ਤੇ ਗ੍ਰਨੇਡ ਸੁੱਟੇ, ਜਿਸ ਵਿਚ ਘੱਟੋ-ਘੱਟ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ
ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਤਵਾਦੀ ਹਮਲਾ ਪਹਾੜੀ ਖੇਤਰ ਦੇ ਸ਼ਾਂਗਲਾ ਜ਼ਿਲ੍ਹੇ ਦੇ ਚੱਕੇਸਰ ਇਲਾਕੇ 'ਚ ਹੋਇਆ। ਅੱਤਵਾਦੀ ਨੇ ਸੁਰੱਖਿਆ ਚੌਕੀ 'ਤੇ ਗ੍ਰੇਨੇਡ ਸੁੱਟਿਆ ਅਤੇ ਗੋਲੀਬਾਰੀ ਕੀਤੀ। ਪੁਲਸ ਨੇ ਦੱਸਿਆ ਕਿ ਜ਼ਖਮੀ ਪੁਲਸ ਅਧਿਕਾਰੀਆਂ ਨੂੰ ਤੁਰੰਤ ਬਟਾਗ੍ਰਾਮ ਦੇ ਇੱਕ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਸਵਿਟਜ਼ਰਲੈਂਡ ਦੇ ਫੈਸਲੇ ਦਾ EFTA ਭਾਰਤ ਸਮਝੌਤੇ ’ਤੇ ਅਸਰ ਨਹੀਂ ਪਵੇਗਾ’
NEXT STORY