ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕਿਹਾ ਕਿ ਦੋਹਰੇ ਟੈਕਸ ਤੋਂ ਬਚਣ ਦੇ ਸਮਝੌਤੇ ’ਚ ‘ਮੋਸਟ ਫੇਵਰਡ ਨੇਸ਼ਨ’ (ਐੱਮ. ਐੱਫ. ਐੱਨ.) ਦੀ ਵਿਵਸਥਾ ਨੂੰ ਖਤਮ ਕਰਨ ਦੇ ਸਵਿਟਜ਼ਰਲੈਂਡ ਦੇ ਫੈਸਲੇ ਦਾ ਭਾਰਤ ਅਤੇ ਈ. ਐੱਫ. ਟੀ. ਏ. ਸਮੂਹਾਂ ਦਰਮਿਆਨ ਵਪਾਰਕ ਸਮਝੌਤੇ ’ਚ ਜਤਾਈਆਂ ਗਈਆਂ ਵਚਨਬੱਧਤਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਸਵਿਟਜ਼ਰਲੈਂਡ ਸਰਕਾਰ ਨੇ ਭਾਰਤ ਨੂੰ ਦਿੱਤਾ ਗਿਆ ਐੱਮ.ਐੱਫ.ਐੱਨ. ਦਾ ਦਰਜਾ ਪਿਛਲੇ ਹਫ਼ਤੇ ਖਤਮ ਕਰ ਦਿੱਤਾ। ਇਸ ਕਦਮ ਨਾਲ ਭਾਰਤ ’ਚ ਸਵਿਸ ਨਿਵੇਸ਼ ਪ੍ਰਭਾਵਿਤ ਹੋਣ ਅਤੇ ਉੱਥੇ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ’ਤੇ ਜ਼ਿਆਦਾ ਟੈਕਸ ਲਗਾਏ ਜਾਣ ਦੀ ਸੰਭਾਵਨਾ ਵਧੀ ਹੈ।
ਸਵਿਟਜ਼ਰਲੈਂਡ ਚਾਰ ਯੂਰਪੀ ਦੇਸ਼ਾਂ ਦੇ ਸਮੂਹ ਈ. ਐੱਫ. ਟੀ. ਏ. ਦਾ ਵੀ ਹਿੱਸਾ ਹੈ, ਜਿਸ ਨੇ ਭਾਰਤ ਨਾਲ ਮਾਰਚ ’ਚ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ ਸਨ।
ਇਹ ਵੀ ਪੜ੍ਹੋ : ਸ਼ੁਰੂ ਹੋਣ ਵਾਲੀਆਂ ਹਨ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ , ਜਾਣੋ 31 ਦਸੰਬਰ ਤੱਕ ਕਿੰਨੇ ਦਿਨ ਨਹੀਂ ਹੋਵੇਗਾ ਕੰਮਕ
ਯੂਰਪੀਅਨ ਫਰੀ ਟਰੇਡ ਐਸੋਸੀਏਸ਼ਨ (ਈ. ਐੱਫ. ਟੀ. ਏ.) ਦੇ ਮੈਂਬਰਾਂ ’ਚ ਆਈਸਲੈਂਡ, ਲੀਕਟੈਂਸਟੀਨ ਅਤੇ ਨਾਰਵੇ ਵੀ ਸ਼ਾਮਲ ਹਨ। ਸਵਿਟਜ਼ਰਲੈਂਡ ਇਸ ਗਰੁੱਪ ’ਚ ਸ਼ਾਮਲ ਦੇਸ਼ਾਂ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਵਣਜ ਸਕੱਤਰ ਸੁਨੀਲ ਬਰਥਵਾਲ ਨੇ ਐੱਮ. ਐੱਫ. ਐੱਨ. ਰੁਤਬੇ ਨੂੰ ਖਤਮ ਕਰਨ ਬਾਰੇ ਪੁੱਛੇ ਜਾਣ ’ਤੇ ਕਿਹਾ,‘ਈ. ਐੱਫ. ਟੀ. ਏ. ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।’
ਇਹ ਵੀ ਪੜ੍ਹੋ : Holidays 2025: BSE ਨੇ ਜਾਰੀ ਕੀਤਾ ਸਾਲ 2025 ਦੀਆਂ ਛੁੱਟੀਆਂ ਦਾ ਕੈਲੰਡਰ, ਜਾਣੋ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ
ਭਾਰਤ ਨਾਲ ਹੋਏ ਵਪਾਰ ਸਮਝੌਤੇ ਦੇ ਤਹਿਤ ਈ. ਐੱਫ. ਟੀ. ਏ. ਦੇਸ਼ਾਂ ਨੇ 100 ਅਰਬ ਡਾਲਰ ਦੀ ਨਿਵੇਸ਼ ਪ੍ਰਤੀਬੱਧਤਾ ਜਤਾਈ ਸੀ। ਇਸ ਦੇ ਨਾਲ ਹੀ ਭਾਰਤ ਨੇ ਸਵਿਸ ਘੜੀਆਂ, ਚਾਕਲੇਟ ਅਤੇ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਵਰਗੇ ਕਈ ਉਤਪਾਦਾਂ ਨੂੰ ਘੱਟ ਜਾਂ ਜ਼ੀਰੋ ਡਿਊਟੀ ਫੀਸ ’ਤੇ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ, ਭਾਰਤ ਅਤੇ ਈ. ਐੱਫ. ਟੀ. ਏ. ਸਮਝੌਤੇ ਨੂੰ ਅਜੇ ਲਾਗੂ ਕੀਤਾ ਜਾਣਾ ਬਾਕੀ ਹੈ।
ਇਹ ਵੀ ਪੜ੍ਹੋ : Year Ender 2024:ਇਸ ਸਾਲ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, 2025 'ਚ ਕਿਵੇਂ ਦਾ ਰਹੇਗਾ ਨਜ਼ਰੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ : ਸੈਂਸੈਕਸ 850 ਤੋਂ ਜ਼ਿਆਦਾ ਅੰਕ ਟੁੱਟਿਆ ਤੇ ਨਿਫਟੀ ਵੀ 257 ਅੰਕ ਫਿਸਲਿਆ
NEXT STORY