ਲਾਹੌਰ/ਪਾਕਿਸਤਾਨ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਪੁੱਤਰ ਦੀ ਚਾਹਤ ਰੱਖਣ ਵਾਲੇ ਇਕ ਸ਼ਖ਼ਸ ਨੇ ਆਪਣੀ 7 ਦਿਨਾਂ ਦੀ ਧੀ ਦਾ ਗੋਲੀਆਂ ਮਾਰ ਕੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਇਸ ਮੁਸਲਿਮ ਬਹੁਗਿਣਤੀ ਵਾਲੇ ਰੂੜੀਵਾਦੀ ਦੇਸ਼ ਵਿਚ ਕੁੜੀਆਂ ਦੇ ਕਤਲ ਦੀ ਇਹ ਇਕ ਹੋਰ ਘਿਨਾਉਣੀ ਘਟਨਾ ਹੈ। ਇਹ ਘਟਨਾ ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਸ਼ਹਿਰ ਮੀਆਂਵਾਲੀ ਵਿਚ ਵਾਪਰੀ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ
ਇਕ ਸੀਨੀਅਰ ਪੁਲਸ ਅਧਿਕਾਰੀ ਇਸਮਾਈਲ ਖਰਾਕ ਦੇ ਅਨੁਸਾਰ, ਸ਼ੱਕੀ ਸ਼ਾਹਜੈਬ ਖਾਨ ਨੇ ਦੋ ਸਾਲ ਪਹਿਲਾਂ ਮਸ਼ਾਲ ਫਾਤਿਮਾ ਨਾਲ ਵਿਆਹ ਕੀਤਾ ਸੀ ਅਤੇ ਇਕ ਹਫ਼ਤੇ ਪਹਿਲਾਂ ਹੀ ਉਨ੍ਹਾਂ ਘਰ ਧੀ ਦਾ ਜਨਮ ਹੋਇਆ ਸੀ। ਖਰਾਕ ਨੇ ਕਿਹਾ, 'ਕੁੜੀ ਹੋਣ ਦੀ ਖ਼ਬਰ ਸੁਣ ਕੇ ਸ਼ਾਹਜੈਬ ਨੇ ਆਪਣੀ ਪਤਨੀ ਅਤੇ ਧੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਬੱਚੀ ਦਾ ਨਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜੰਨਤ ਰੱਖਿਆ ਸੀ।' ਫਾਤਿਮਾ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਸ਼ਾਹਜੈਬ ਬਹੁਤ ਗੁੱਸੇ 'ਚ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਘਰ ਛੱਡਿਆ ਸੀ ਅਤੇ ਐਤਵਾਰ ਨੂੰ ਉਹ ਆਪਣੀ ਧੀ ਨੂੰ ਮਾਰਨ ਲਈ ਘਰ ਆਇਆ ਸੀ। ਫਾਤਿਮਾ ਨੇ ਕਿਹਾ, ''ਗੁੱਸੇ 'ਚ ਆ ਕੇ ਉਸ ਨੇ ਪਹਿਲਾਂ ਮੈਨੂੰ ਕੁੱਟਿਆ ਅਤੇ ਫਿਰ ਸਾਡੀ ਧੀ ਨੂੰ ਬੱਦ-ਦੁਆ ਦਿੱਤੀ। ਬਾਅਦ 'ਚ ਉਸ ਨੇ ਅਲਮਾਰੀ 'ਚੋਂ ਪਿਸਤੌਲ ਕੱਢ ਕੇ ਬੱਚੀ ਨੂੰ 5 ਗੋਲੀਆਂ ਮਾਰ ਦਿੱਤੀਆਂ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ 72.3 ਕਰੋੜ ਡਾਲਰ ਦੀ ਮਦਦ ਦੇਵੇਗਾ ਵਿਸ਼ਵ ਬੈਂਕ
ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਧੀ ਨਹੀਂ ਸਗੋਂ ਪੁੱਤਰ ਚਾਹੁੰਦਾ ਸੀ। ਉਸ ਨੇ ਕਿਹਾ, 'ਮੇਰਾ ਪਤੀ ਮੁੰਡਾ ਚਾਹੁੰਦਾ ਸੀ ਪਰ ਪਰਿਵਾਰ 'ਚ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਹੀ ਧੀ ਦਾ ਕਤਲ ਕਰਕੇ ਅਜਿਹਾ ਘਿਨਾਉਣਾ ਅਪਰਾਧ ਕਰੇਗਾ।' ਸ਼ਾਹਜੈਬ ਘਟਨਾ ਤੋਂ ਬਾਅਦ ਤੋਂ ਫਰਾਰ ਹੈ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਾਤਿਮਾ ਦੇ ਭਰਾ ਦੀ ਸ਼ਿਕਾਇਤ 'ਤੇ ਸ਼ਾਹਜੈਬ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਸੂਬਾਈ ਅਧਿਕਾਰੀ ਨੂੰ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਵਿਸ਼ਵ 'ਚ ਟਿਕਾਊ ਭਵਿੱਖ ਬਣਾਉਣ ਲਈ ਅਮਰੀਕਾ-ਭਾਰਤ ਸਾਂਝੇਦਾਰੀ ਅਹਿਮ ਥੰਮ੍ਹ ਹੋਵੇਗੀ: ਤਰਨਜੀਤ ਸੰਧੂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੂੰ ਪਿੱਛੇ ਛੱਡ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
NEXT STORY