ਇਸਲਾਮਾਬਾਦ (ਬਿਊਰੋ)— ਪੁਲਵਾਮਾ ਵਿਚ ਫਰਵਰੀ ਮਹੀਨੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਸ਼ੁਰੂ ਹੋ ਗਿਆ ਸੀ। ਇਸ ਤਣਾਅ ਕਾਰਨ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਰੋਜ਼ਾਨਾ ਤਕਰੀਬਨ 400 ਉਡਾਣਾਂ 'ਤੇ ਅਸਰ ਪਿਆ ਨਤੀਜੇ ਵਜੋਂ ਹੁਣ ਤੱਕ ਇਸਲਾਮਾਬਾਦ ਨੂੰ ਲੱਗਭਗ 100 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਵਿਕਾਸ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ।
ਅਧਿਐਨ ਤੋਂ ਪਤਾ ਚੱਲਿਆ ਕਿ ਹਵਾਈ ਖੇਤਰ ਦੇ ਬੰਦ ਹੋਣ ਨਾਲ ਇਕ ਦਿਨ ਵਿਚ ਲੱਗਭਗ 400 ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਨਾਲ ਉਡਾਣ ਦੇ ਸਮੇਂ ਵਿਚ ਵੀ ਵਾਧਾ ਹੋਇਆ ਕਿਉਂਕਿ ਜਹਾਜ਼ ਨੂੰ ਪਾਕਿਸਤਾਨੀ ਹਵਾਈ ਖੇਤਰ ਨੂੰ ਬਾਈਪਾਸ ਕਰਨਾ ਪੈਂਦਾ ਹੈ ਜਿਸ ਨਾਲ ਈਂਧਣ, ਓਪਰੇਟਿੰਗ ਲਾਗਤ ਅਤੇ ਦੇਖਭਾਲ ਲਾਗਤ ਵੱਧ ਗਈ ਹੈ।
ਇਕ ਵਿਅਕਤੀ ਨੇ ਕਿਹਾ,''ਇਹ ਦੇਖਦਿਆਂ ਕਿ ਇਕ ਦਿਨ ਵਿਚ 400 ਉਡਾਣਾਂ ਪ੍ਰਭਾਵਿਤ ਹੋਈਆਂ ਹਨ ਅਤੇ ਇਕ 'ਤੇ 580 ਡਾਲਰ ਦਾ ਚਾਰਜ ਆਉਂਦਾ ਹੈ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸਿਵਲ ਐਵੀਏਸ਼ਨ ਅਥਾਰਿਟੀ (ਸੀ.ਏ.ਏ.) ਲਈ ਇਕੱਲੇ ਓਵਰਫਲਾਈਟ ਚਾਰਜ ਦੇ ਕਾਰਨ ਰੋਜ਼ਾਨਾ ਨੁਕਸਾਨ 232,000 ਡਾਲਰ ਹੋਵੇਗਾ।'' ਉਨ੍ਹਾਂ ਨੇ ਦੱਸਿਆ ਜੇਕਰ ਤੁਸੀਂ ਟਰਮੀਨਲ ਨੇਵੀਗੇਸ਼ਨ ਜਹਾਜ਼ ਦੀ ਲੈਂਡਿੰਗ ਅਤੇ ਪਾਰਕਿੰਗ ਲਈ ਟੈਕਸ ਦੇ ਨੁਕਸਾਨ ਨੂੰ ਜੋੜਦੇ ਹੋ ਤਾਂ ਇਹ 300,000 ਮਿਲੀਅਨ ਡਾਲਰ ਹੁੰਦਾ ਹੈ।
ਸ਼ਖਸ ਨੇ ਅੱਗੇ ਦੱਸਿਆ ਕਿ ਕੁਆਲਾਲੰਪੁਰ, ਬੈਂਕਾਕ ਅਤੇ ਦਿੱਲੀ ਆਦਿ ਲਈ ਉਡਾਣਾਂ ਦੇ ਮੁਅੱਤਲ ਹੋਣ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵੀ ਰੋਜ਼ਾਨਾ 460,000 ਡਾਲਰ ਦਾ ਨੁਕਸਾਨ ਝੱਲ ਰਹੀ ਹੈ। ਇਸ ਦੇ ਇਲਾਵਾ ਘਰੇਲੂ ਉਡਾਣਾਂ ਦੇ ਵੀ ਜ਼ਿਆਦਾ ਸਮਾਂ ਤੱਕ ਉਡਾਣ ਭਰਨ ਕਾਰਨ ਓਪਰੇਟਿੰਗ ਅਤੇ ਈਂਧਣ ਲਾਗਤ ਵਿਚ ਵਾਧਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸੀ.ਏ.ਏ. ਅਤੇ ਪੀ.ਆਈ.ਏ. ਦੇ ਸੰਯੁਕਤ ਦੈਨਿਕ ਘਾਟੇ ਲੱਗਭਗ 760,000 ਡਾਲਰ ਹਨ ਜਿਸ ਨਾਲ ਲੱਗਭਗ 100 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
US ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਦੂਜੇ ਨੰਬਰ 'ਤੇ ਕਮਲਾ ਹੈਰਿਸ
NEXT STORY