ਇਸਲਾਮਾਬਾਦ : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅੰਤਰਿਮ ਜ਼ਮਾਨਤ 12 ਸਤੰਬਰ ਤਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਅਗਸਤ ਵਿਚ 20 ਅਗਸਤ ਨੂੰ ਇੱਕ ਰੈਲੀ ਦੌਰਾਨ ਸੰਘੀ ਰਾਜਧਾਨੀ ਵਿਚ ਇੱਕ ਮਹਿਲਾ ਜੱਜ ਨੂੰ ਧਮਕੀ ਦੇਣ ਲਈ ਇਸਲਾਮਾਬਾਦ ਸਦਰ ਮੈਜਿਸਟਰੇਟ ਅਲੀ ਜਾਵੇਦ ਦੀ ਸ਼ਿਕਾਇਤ 'ਤੇ ਪੀ. ਟੀ. ਆਈ. ਦੇ ਮੁਖੀ ਇਮਰਾਨ ਖ਼ਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਨਾਲ ਆਪਣੇ ਹੀ ਹਮਵਤਨੀ ਨੇ ਕੀਤਾ ਨਸਲੀ ਦੁਰਵਿਵਹਾਰ
ਅੰਤਰਿਮ ਜ਼ਮਾਨਤ ਵਧਾਈ
ਅਦਾਲਤ ਵੱਲੋਂ ਜਾਰੀ ਸੰਮਨ ਦੇ ਜਵਾਬ ਵਿਚ ਇਮਰਾਨ ਖ਼ਾਨ ਅੱਜ ਦੁਪਹਿਰ ਅਦਾਲਤ ਵਿਚ ਪੇਸ਼ ਹੋਏ। ਸਥਾਨਕ ਟੀ. ਵੀ. ਚੈਨਲ ਏ. ਆਰ. ਵਾਈ. ਨਿਊਜ਼ ਦੀ ਰਿਪੋਰਟ ਅਨੁਸਾਰ, ਅੰਤਰਿਮ ਜ਼ਮਾਨਤ ਨੂੰ 12 ਸਤੰਬਰ ਤੱਕ ਵਧਾ ਕੇ ਅਦਾਲਤ ਨੇ ਖ਼ਾਨ ਨੂੰ ਜ਼ਮਾਨਤ ਵਜੋਂ 1 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇਮਰਾਨ ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ਵਿਚ ਚਾਰ ਨਵੀਆਂ ਧਾਰਾਵਾਂ 186, 504, 506 ਅਤੇ 188 ਜੋੜੀਆਂ ਗਈਆਂ ਹਨ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਡਾਕਟਰ ਨੇ PM ਮੋਦੀ ਅਤੇ ਅਡਾਨੀ ਵਿਰੁੱਧ ਦਾਇਰ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ
ਅੱਤਵਾਦ ਵਿਰੋਧੀ ਅਦਾਲਤ 'ਚ ਸੁਣਵਾਈ
ਸਾਬਕਾ ਪ੍ਰਧਾਨ ਮੰਤਰੀ ਨੇ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਤੋਂ ਉਸ ਮਾਮਲੇ 'ਚ ਜ਼ਮਾਨਤ ਹਾਸਲ ਕੀਤੀ ਸੀ, ਜਿੱਥੇ ਉਸ 'ਤੇ ਇਕ ਮਹਿਲਾ ਜੱਜ ਅਤੇ ਇਸਲਾਮਾਬਾਦ ਪੁਲਸ ਅਧਿਕਾਰੀਆਂ ਖ਼ਿਲਾਫ਼ ਧਮਕੀ ਭਰੇ ਭਾਸ਼ਣ ਦੇਣ ਦੇ ਦੋਸ਼ 'ਚ ਅੱਤਵਾਦ ਐਕਟ ਦੇ ਤਹਿਤ ਦੋਸ਼ ਲਗਾਇਆ ਗਿਆ ਸੀ। ਏ. ਟੀ. ਸੀ. ਨੇ 1 ਲੱਖ ਰੁਪਏ ਦੀ ਜ਼ਮਾਨਤ 'ਤੇ ਪੀ. ਟੀ. ਆਈ. ਚੇਅਰਮੈਨ ਦੀ 1 ਸਤੰਬਰ ਤੱਕ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਲਈ ਸੀ ਅਤੇ ਉਸ ਨੂੰ ਦੁਬਾਰਾ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ: ਗਰਭਵਤੀ ਭਾਰਤੀ ਸੈਲਾਨੀ ਦੀ ਮੌਤ ਤੋਂ ਬਾਅਦ ਪੁਰਤਗਾਲ ਦੀ ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ
ਕੀ ਹੈ ਮਾਮਲਾ
20 ਅਗਸਤ ਨੂੰ ਇਸਲਾਮਾਬਾਦ 'ਚ ਆਪਣੇ ਭਾਸ਼ਣ 'ਚ ਵਧੀਕ ਸੈਸ਼ਨ ਜੱਜ ਜੇਬਾ ਚੌਧਰੀ ਨੂੰ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਅਤੇ ਧਮਕੀ ਦੇਣ ਦੇ ਦੋਸ਼ 'ਚ ਇਮਰਾਨ ਖ਼ਾਨ ਖ਼ਿਲਾਫ਼ ਮਰਗਲਾ ਪੁਲਸ ਸਟੇਸ਼ਨ 'ਚ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਥਾਨਕ ਅਖਬਾਰ ਡਾਨ ਦੇ ਅਨੁਸਾਰ, ਸ਼ੁਰੂਆਤੀ ਤੌਰ 'ਤੇ ਖ਼ਾਨ ਦੇ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਆਰਡੀਨੈਂਸ, 2003 ਦੀ ਧਾਰਾ 5 ਦੇ ਤਹਿਤ ਅਪਰਾਧਿਕ ਅਤੇ ਨਿਆਂਇਕ ਅਪਮਾਨ ਲਈ ਕੇਸ ਦਰਜ ਕੀਤਾ ਗਿਆ ਸੀ। 20 ਅਗਸਤ ਨੂੰ, ਇਮਰਾਨ ਨੇ ਆਪਣੇ ਚੀਫ਼ ਆਫ਼ ਸਟਾਫ਼ ਸ਼ਾਹਬਾਜ਼ ਗਿੱਲ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਸੰਘੀ ਰਾਜਧਾਨੀ ਵਿਚ ਇੱਕ ਰੈਲੀ ਕੀਤੀ।
ਚੀਨ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਸ ਸ਼ਹਿਰ 'ਚ ਤਾਲਾਬੰਦੀ ਲਾਗੂ, 2 ਕਰੋੜ ਤੋਂ ਵੱਧ ਲੋਕ ਘਰਾਂ 'ਚ ਬੰਦ
NEXT STORY