ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਮੰਨਿਆ ਕਿ ਬ੍ਰਿਟੇਨ ਵਿਚ 4 ਸਾਲਾਂ ਤੱਕ ਰਹੇ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨੀ ਫੌਜ ਨੇ ਘਰ ਵਾਪਸ ਲਿਆਂਦਾ ਹੈ। ਮਰੀਅਮ ਨਵਾਜ਼ ਦੇ ਇਸ ਬਿਆਨ ਨਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ: US, ਇਜ਼ਰਾਈਲ ਅਤੇ ਰੂਸ ਸਣੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੇ 75ਵੇਂ ਗਣਤੰਤਰ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ
ਮਰੀਅਮ ਨੇ ਬੁੱਧਵਾਰ ਨੂੰ ਇੱਥੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ। ਮਰੀਅਮ ਨਵਾਜ਼ ਨੇ ਰੈਲੀ 'ਚ ਕਿਹਾ, ''ਜਿਨ੍ਹਾਂ (ਫੌਜੀ ਅਦਾਰੇ) ਨੇ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਬੇਦਖਲ ਕੀਤਾ, ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ।'' ਕੁਝ ਸਮੇਂ ਬਾਅਦ ਉਨ੍ਹਾਂ ਨੇ ਰੈਲੀ 'ਚ ਦੁਹਰਾਇਆ, ''ਉਨ੍ਹਾਂ ਨੇ ਹਰ ਵਾਰ ਨਵਾਜ਼ ਨੂੰ ਸੱਤਾ ਤੋਂ ਹਟਾਇਆ...ਕਦੇ (ਮੁਸ਼ੱਰਫ ਦੇ) ਜਹਾਜ਼ ਅਗਵਾ ਕਾਂਡ ਵਿੱਚ ਅਤੇ ਕਦੇ ਆਪਣੇ ਪੁੱਤਰ ਤੋਂ ਤਨਖਾਹ ਨਾ ਲੈਣ ਦੇ ਮਾਮਲੇ ਵਿੱਚ। ਪਰ ਹੁਣ ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕੀਤਾ ਸੀ, ਉਹੀ ਉਨ੍ਹਾਂ ਨੂੰ ਵਾਪਸ ਲੈ ਆਏ ਹਨ।' ਉਹ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਮੁੱਖ ਪ੍ਰਬੰਧਕ ਵੀ ਹੈ। ਇਸ ਰੈਲੀ ’ਚ ਸਟੇਜ ’ਤੇ ਮਰੀਅਮ ਨਵਾਜ਼ ਦੇ ਨਾਲ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ (74) ਵੀ ਮੌਜੂਦ ਸਨ। ਹਾਲਾਂਕਿ ਨਵਾਜ਼ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਹੈ। ਤਖਤਾਪਲਟ ਦੇ ਕਈ ਦੌਰ ਦੇਖ ਚੁੱਕੇ ਪਾਕਿਸਤਾਨ ਵਿੱਚ ਪੀ.ਐੱਮ.ਐੱਲ.-ਐੱਨ. ਦੇ ਸੁਪਰੀਮੋ ਨਵਾਜ਼ ਸ਼ਰੀਫ਼ ਇੱਕਲੇ ਅਜਿਹੇ ਰਾਜਨੇਤਾ ਹਨ ਜੋ ਰਿਕਾਰਡ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਬ੍ਰਿਟੇਨ ਵਿੱਚ ਆਪਣੀ ਚਾਰ ਸਾਲ ਦੀ ਸਵੈ-ਨਜ਼ਰਬੰਦੀ ਖ਼ਤਮ ਕਰਕੇ ਪਿਛਲੇ ਸਾਲ ਅਕਤੂਬਰ ਵਿੱਚ ਪਾਕਿਸਤਾਨ ਪਰਤੇ ਸਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, PM ਮੋਦੀ ਨੂੰ ਦੱਸਿਆ 'ਪਿਆਰਾ ਦੋਸਤ'
ਉਨ੍ਹਾਂ ਦੇ ਵਿਰੋਧੀਆਂ ਅਤੇ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ‘ਪ੍ਰਭਾਵਸ਼ਾਲੀ ਫੌਜੀ ਅਦਾਰੇ ਦੇ ਆਸ਼ੀਰਵਾਦ’ ਨਾਲ ਹੀ ਪਾਕਿਸਤਾਨ ਪਰਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ’ਚ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਲਗਭਗ ਤੈਅ ਹੈ। ਕੁਝ ਵਿਰੋਧੀ ਪਾਰਟੀਆਂ ਉਸ ਨੂੰ ਫੌਜ ਦਾ ‘ਲਾਲਡਾ’ ਆਖਦੀਆਂ ਹਨ। ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਸ਼ਰੀਫ ਪਰਿਵਾਰ ਦੇ ਕਿਸੇ ਵਿਅਕਤੀ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਫੌਜੀ ਅਦਾਰੇ ਹੀ ਹਨ ਜੋ ਉਨ੍ਹਾਂ (ਨਵਾਜ਼ ਸ਼ਰੀਫ) ਨੂੰ ਪਾਕਿਸਤਾਨ ਵਾਪਸ ਲੈ ਕੇ ਆਏ। ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਹਿਲਾਂ ਹੀ ਦੋਸ਼ ਲਗਾ ਚੁੱਕੀ ਹੈ ਕਿ ਨਵਾਜ਼ ਪ੍ਰਭਾਵਸ਼ਾਲੀ ਫੌਜ ਨਾਲ ਸਮਝੌਤਾ ਕਰਨ ਤੋਂ ਬਾਅਦ ਦੇਸ਼ ਪਰਤੇ ਹਨ। ਪੀ. ਟੀ. ਆਈ ਨੇ ਕਿਹਾ ਕਿ ਲੰਡਨ ਯੋਜਨਾ ਦੇ ਤਹਿਤ ਇਮਰਾਨ ਖਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਪਾਰਟੀ ਨੂੰ ਕੁਚਲ ਦਿੱਤਾ ਗਿਆ ਅਤੇ ਸਰਕਾਰ ਨਵਾਜ਼ ਸ਼ਰੀਫ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
US, ਇਜ਼ਰਾਈਲ ਅਤੇ ਰੂਸ ਸਣੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੇ 75ਵੇਂ ਗਣਤੰਤਰ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ
NEXT STORY