ਇਸਲਾਮਾਬਾਦ-ਪਾਕਿਸਤਾਨ ਦੇ ਸਮੁੰਦਰੀ ਅਧਿਕਾਰੀਆਂ ਨੇ ਦੇਸ਼ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੇ ਦੋਸ਼ 'ਚ 31 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਉਨ੍ਹਾਂ ਦੀਆਂ ਪੰਜ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਸ਼ੇਸ਼ ਆਰਥਿਕ ਖੇਤਰ (ਈ.ਈ.ਜ਼ੈੱਡ.) 'ਚ ਗਸ਼ਤ ਦੌਰਾਨ ਘੁਸਪੈਠ ਕਰਨ ਵਾਲੀਆਂ ਕਿਸ਼ਤੀਆਂ ਨੂੰ ਫੜਿਆ।
ਇਹ ਵੀ ਪੜ੍ਹੋ : ਨੌਜਵਾਨਾਂ ਦੇ ਨਾਲ ਅਪੰਗ ਤੇ ਬਜ਼ੁਰਗਾਂ ਵਿੱਚ ਵੀ ਦਿਖਿਆ ਵੋਟਾਂ ਪ੍ਰਤੀ ਉਤਸ਼ਾਹ
ਪੀ.ਐੱਮ.ਐੱਸ.ਏ. ਨੇ ਕਿਹਾ ਕਿ ਉਸ ਦੇ ਇਕ ਜਹਾਜ਼ ਨੇ ਚਾਲਕ ਦਲ ਦੇ 31 ਮੈਂਬਰਾਂ ਨਾਲ ਮੱਛੀਆਂ ਫੜਨ ਵਾਲੀਆਂ ਪੰਜ ਕਿਸ਼ਤੀਆਂ ਨੂੰ ਫੜਿਆ। ਉਸ ਨੇ ਕਿਹਾ ਕਿ ਕਿਸ਼ਤੀਆਂ ਨੂੰ ਪਾਕਿਸਤਾਨੀ ਕਾਨੂੰਨ ਅਤੇ ਸਮੁੰਦਰੀ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਸੰਧੀ ਮੁਤਾਬਕ ਅਗੇ ਦੀ ਕਾਨੂੰਨੀ ਕਾਰਵਾਈ ਲਈ ਕਰਾਚੀ ਲਿਜਾਇਆ ਗਿਆ ਹੈ। ਪਾਕਿਸਤਾਨ ਅਤੇ ਭਾਰਤ ਇਕ ਦੂਜੇ ਦੇ ਮਛੇਰਿਆਂ ਨੂੰ ਜਲ ਸਰਹੱਦ ਦੀ ਉਲੰਘਣਾ ਕਰਨ ਲਈ ਅਕਸਰ ਗ੍ਰਿਫ਼ਤਾਰ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ :ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਹੋਈ ਮੌਤ
ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਅਤੇ ਪਾਕਿਸਤਾਨ ਵੱਲੋਂ ਆਦਾਨ-ਪ੍ਰਦਾਨ ਕੀਤੇ ਗਏ ਕੈਦੀਆਂ ਦੀ ਸੂਚੀ ਦੇ ਮੁਤਾਬਕ, ਪਾਕਿਸਤਾਨ ਦੀਆਂ ਜੇਲ੍ਹਾਂ 'ਚ ਘਟੋ-ਘੱਟ 628 ਭਾਰਤੀ ਕੈਦੀ ਬੰਦ ਹਨ, ਜਿਨ੍ਹਾਂ 'ਚ 51 ਨਾਗਰਿਕ ਅਤੇ 577 ਮਛੇਰੇ ਹਨ। ਭਾਰਤ ਨੇ ਦੇਸ਼ 'ਚ ਬੰਦ 355 ਪਾਕਿਸਤਾਨੀ ਕੈਦੀਆਂ ਦੀ ਸੂਚੀ ਵੀ ਸਾਂਝੀ ਕੀਤੀ ਹੈ ਜਿਨ੍ਹਾਂ 'ਚ 282 ਨਾਗਰਿਕ ਅਤੇ 73 ਮਛੇਰੇ ਸ਼ਾਮਲ ਹਨ।
ਇਹ ਵੀ ਪੜ੍ਹੋ : ਅਫ਼ਸਾਨਾ ਤੇ ਸਾਜ਼ ਦੇ ਵਿਆਹ 'ਚ ਸ਼ਾਮਲ ਹੋਏ ਮੋਨਿਸ਼ ਬਹਿਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕਰੇਨ ਦੇ ਡੋਨਬਾਸ 'ਚ ਮੰਤਰੀ, ਪੱਤਰਕਾਰ ਹਮਲੇ ਦੀ ਚਪੇਟ 'ਚ
NEXT STORY