ਜੋਹਾਨਸਬਰਗ (ਏਜੰਸੀ) : ਕੋਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਹੁਣ ਦੁਨੀਆ 'ਤੇ ਇਕ ਹੋਰ ਖ਼ਤਰਨਾਕ ਵਾਇਰਸ ਦਾ ਸਾਇਆ ਮੰਡਰਾ ਰਿਹਾ ਹੈ। ਭਾਰਤ ਦੇ ਪੱਛਮੀ ਬੰਗਾਲ ਵਿੱਚ 'ਨਿਪਾਹ ਵਾਇਰਸ' (Nipah Virus) ਦੇ 2 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਹੜਕੰਪ ਮਚ ਗਿਆ ਹੈ। ਇਸ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 15 ਅਰਬ ਡਾਲਰ ਦੇ ਹਥਿਆਰਾਂ ਦੀ ਡੀਲ ! ਈਰਾਨ ਨਾਲ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਕਦਮ
ਕਿਵੇਂ ਫੈਲਦਾ ਹੈ ਇਹ ਵਾਇਰਸ?
ਨਿਪਾਹ ਇੱਕ 'ਜ਼ੂਨੋਟਿਕ' ਵਾਇਰਸ ਹੈ, ਜਿਸਦਾ ਮਤਲਬ ਹੈ ਕਿ ਇਹ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਇਹ ਮੁੱਖ ਤੌਰ 'ਤੇ ਚਮਗਿੱਦੜਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਜੇਕਰ ਕੋਈ ਵਿਅਕਤੀ ਚਮਗਿੱਦੜਾਂ ਦੁਆਰਾ ਜੂਠੇ ਕੀਤੇ ਫਲ ਖਾਂਦਾ ਹੈ ਜਾਂ ਇਨਫੈਕਟਿਡ ਜਾਨਵਰਾਂ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਇਸ ਦਾ ਸ਼ਿਕਾਰ ਹੋ ਸਕਦਾ ਹੈ। ਇਹ ਇਨਸਾਨ ਤੋਂ ਇਨਸਾਨ ਵਿੱਚ ਵੀ ਤੇਜ਼ੀ ਨਾਲ ਫੈਲ ਸਕਦਾ ਹੈ।
ਇਹ ਵੀ ਪੜ੍ਹੋ: ਬਿਲ ਗੇਟਸ ਦੀਆਂ 'ਕਾਲੀਆਂ ਕਰਤੂਤਾਂ' ਦਾ ਖੁਲਾਸਾ! ਐਪਸਟੀਨ ਦੀਆਂ ਫਾਈਲਾਂ ਨੇ ਖੋਲ੍ਹੇ ਰੂਸੀ ਕੁੜੀਆਂ ਨਾਲ ਸਬੰਧਾਂ ਦੇ ਰਾਜ਼
ਕਿੰਨਾ ਘਾਤਕ ਹੈ ਨਿਪਾਹ?
ਡਾਕਟਰਾਂ ਮੁਤਾਬਕ ਨਿਪਾਹ ਵਾਇਰਸ ਕੋਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਸਦੀ ਮੌਤ ਦਰ (Fatality Rate) ਬਹੁਤ ਜ਼ਿਆਦਾ ਹੈ।
- ਲੱਛਣ: ਤੇਜ਼ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ਼ ਅਤੇ ਗੰਭੀਰ ਮਾਮਲਿਆਂ ਵਿੱਚ ਦਿਮਾਗੀ ਸੋਜ।
- ਕੋਈ ਇਲਾਜ ਨਹੀਂ: ਇਸ ਵਾਇਰਸ ਦਾ ਹਾਲੇ ਤੱਕ ਕੋਈ ਪੱਕਾ ਇਲਾਜ ਜਾਂ ਵੈਕਸੀਨ ਉਪਲਬਧ ਨਹੀਂ ਹੈ।
ਇਹ ਵੀ ਪੜ੍ਹੋ: 'ਇੱਜ਼ਤ ਦਾਅ 'ਤੇ ਲਾ ਕੇ ਮੰਗਦਾਂ ਕਰਜ਼ਾ, ਝੁਕ ਜਾਂਦੈ ਸਿਰ..!' ਪਾਕਿ PM ਨੇ ਭਾਵੁਕ ਹੁੰਦਿਆਂ ਦੱਸਿਆ ਆਪਣਾ 'ਦਰਦ'
ਭਾਰਤ 'ਚ ਕੀ ਹੈ ਤਾਜ਼ਾ ਸਥਿਤੀ?
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਦੋ ਨਰਸਾਂ ਇਸ ਵਾਇਰਸ ਦੀ ਲਪੇਟ ਵਿੱਚ ਆਈਆਂ ਸਨ। ਹਾਲਾਂਕਿ, ਰਾਹਤ ਦੀ ਖ਼ਬਰ ਇਹ ਹੈ ਕਿ ਦੋਵਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਹੁਣ ਨੈਗੇਟਿਵ ਆਈਆਂ ਹਨ। ਪ੍ਰਸ਼ਾਸਨ ਵਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਹੁਣ ਇਸ ਯੂਰਪੀ ਦੇਸ਼ ਨੇ ਅਪਣਾਇਆ Deport Plan ! ਧੜਾਧੜ ਕੱਢੇ ਜਾਣਗੇ 'ਲੋਕ'
ਦੱਖਣੀ ਅਫਰੀਕਾ ਵਿੱਚ ਅਲਰਟ
ਭਾਰਤ ਵਿੱਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਦੇ ਬੁਲਾਰੇ ਫੋਸਟਰ ਮੋਹਾਲੇ ਨੇ ਕਿਹਾ ਕਿ ਉਹ 'ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼' (NICD) ਦੇ ਨਾਲ ਮਿਲ ਕੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਹਾਲਾਂਕਿ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਦੇਸ਼ ਨੂੰ ਇਸ ਵਾਇਰਸ ਤੋਂ ਕੋਈ ਫੌਰੀ ਖ਼ਤਰਾ ਨਹੀਂ ਹੈ ਪਰ ਉਨ੍ਹਾਂ ਨੇ ਸਾਵਧਾਨੀ ਵਜੋਂ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਸਟਾਫ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਵਾਇਰਸ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: "ਸਮਾਂ ਨਿਕਲਦਾ ਜਾ ਰਿਹੈ, ਜਾਂ ਸਮਝੌਤਾ ਕਰੋ ਜਾਂ ਫੌਜੀ ਕਾਰਵਾਈ ਲਈ ਰਹੋ ਤਿਆਰ"; ਟਰੰਪ ਦਾ ਈਰਾਨ ਨੂੰ ਅਲਟੀਮੇਟਮ
ਬਚਾਅ ਲਈ ਅਹਿਮ ਸਾਵਧਾਨੀਆਂ:
- ਜ਼ਮੀਨ 'ਤੇ ਡਿੱਗੇ ਹੋਏ ਜਾਂ ਪੰਛੀਆਂ ਦੇ ਖਾਧੇ ਹੋਏ ਫਲ ਨਾ ਖਾਓ।
- ਇਨਫੈਕਟਿਡ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।
- ਵਾਰ-ਵਾਰ ਹੱਥ ਧੋਵੋ ਅਤੇ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖੋ।
ਇਹ ਵੀ ਪੜ੍ਹੋ: ਵਿਦੇਸ਼ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦਾ ਬਦਲਿਆ ਰੁਝਾਨ: US ਨੂੰ ਛੱਡ ਇਹ ਦੇਸ਼ ਬਣੇ Favorite
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਸ਼ੀਲੇ ਕਫ ਸਿਰਪ : ਤਸਕਰੀ ਕਰਨ ਵਾਲਿਆਂ 'ਤੇ ਯੂਪੀ ਪੁਲਸ ਦਾ ਵੱਡਾ ਸ਼ਿਕੰਜਾ: 5.77 ਕਰੋੜ ਦੀ ਜਾਇਦਾਦ ਕੁਰਕ
NEXT STORY