ਇਸਲਾਮਾਬਾਦ- ਦੁਨੀਆ ਦੇ 159 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲਾ ਵਾਇਰਸ ਪਾਕਿਸਤਾਨ ਵਿਚ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਇਥੇ ਹੁਣ ਤੱਕ 237 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਇਸ ਦਾ ਸਭ ਤੋਂ ਵਧੇਰੇ ਅਸਰ ਸਿੰਧ ਸੂਬੇ ਵਿਚ ਦਿਖਾਈ ਦੇ ਰਿਹਾ ਹੈ, ਜਿਥੇ 172 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ 26, ਬਲੋਚਿਸਤਾਨ ਵਿਚ 16, ਖੈਬਰ ਪਖਤੂਨਖਵਾ ਵਿਚ 16, ਗੁਲਾਮ ਕਸ਼ਮੀਰ ਵਿਚ 5 ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਿਲ ਵਿਚ ਵੀ ਇਸ ਨੂੰ ਲੈ ਕੇ ਚਿੰਤਾ ਬੈਠ ਗਈ ਹੈ ਤੇ ਉਹਨਾਂ ਨੇ ਟੀਵੀ 'ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਨਾ ਘਬਰਾਉਣ ਦੀ ਅਪੀਲ ਕੀਤੀ।
ਡਾਨ ਮੁਤਾਬਕ ਟੀਵੀ 'ਤੇ ਆਪਣੇ ਸੰਬੋਧਨ ਵਿਚ ਉਹਨਾਂ ਨੇ ਸਾਫਤੌਰ 'ਤੇ ਕਿਹਾ ਕਿ ਪਾਕਿਸਤਾਨ ਵਿਚ ਹਰ ਚੀਜ਼ ਦੂਜਿਆਂ ਦੇਸ਼ਾਂ ਵਾਂਗ ਬੰਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪਾਕਿਸਤਾਨ ਬੇਹੱਦ ਗਰੀਬ ਦੇਸ਼ ਹੈ। ਜੇਕਰ ਅਜਿਹਾ ਕੀਤਾ ਗਿਆ ਤਾਂ ਆਰਥਿਕ ਹਾਲਾਤ ਪਹਿਲਾਂ ਤੋਂ ਹੀ ਬੇਹੱਦ ਖਰਾਬ ਹਨ, ਉਹ ਬੁਰੀ ਤਰ੍ਹਾਂ ਬੇਕਾਬੂ ਹੋ ਜਾਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਪਾਕਿਸਤਾਨ ਵਿਚ ਸਿਨੇਮਾਘਰ, ਬਾਜ਼ਾਰ, ਸ਼ਾਪਿੰਗ ਮਾਲ, ਸਕੂਲ, ਕਾਲਜ ਜਾਂ ਹੋਰ ਦੂਜੀਆਂ ਅਜਿਹੀਆਂ ਭੀੜ ਵਾਲੀਆਂ ਥਾਵਾਂ ਜਿਥੇ ਵਾਇਰਸ ਫੈਲਣ ਦਾ ਖਤਰਾ ਸਭ ਤੋਂ ਵਧੇਰੇ ਹੈ, ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੀਤਾ ਤਾਂ ਇਥੋਂ ਦੇ ਲੋਖ ਭੁੱਖੇ ਮਰ ਜਾਣਗੇ। ਹਾਲਾਂਕਿ ਸਿੰਧ ਨੇ ਇਸ 'ਤੇ ਪਹਿਲਾਂ ਹੀ ਇਮਰਾਨ ਦੇ ਬਿਆਨ ਤੋਂ ਉਲਟ ਫੈਸਲਾ ਲੈਂਦਿਆਂ ਕਿਹਾ ਕਿ ਇਥੇ ਸਾਰੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਮਰਾਨ ਖਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਨੂੰ ਬਚਾਉਣ ਦੇ ਲਈ ਸਾਰੇ ਸੁਰੱਖਿਆ ਉਪਾਅ ਕਰਨ। ਇਸ ਦੇ ਲਈ ਉਹਨਾਂ ਨੇ ਧਰਮ ਗੁਰੂਆਂ ਤੋਂ ਵੀ ਮਦਦ ਮੰਗੀ ਹੈ। ਉਹਨਾਂ ਨੇ ਕਿਹਾ ਕਿ ਇਹ ਬੇਹੱਦ ਮੁਸ਼ਕਲ ਘੜੀ ਹੈ। ਅਜਿਹੇ ਵਿਚ ਧਰਮਗੁਰੂ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਇਕ ਇਕਨਾਮਿਕ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪੁਖਤਾ ਕਰੇਗੀ ਕਿ ਅਜਿਹੇ ਖਰਾਬ ਹਾਲਾਤ ਵਿਚ ਕੋਈ ਵੀ ਲੋੜੀਂਦੀਆਂ ਚੀਜ਼ਾਂ ਦੀ ਜਮਾਖੋਰੀ ਨਾ ਕਰੇ। ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਰਿਸਰਚ : ਕੋਰੋਨਾ ਵਾਇਰਸ ਨਾਲ ਕਿਸ ਬਲੱਡ ਗਰੁੱਪ ਦੇ ਲੋਕਾਂ ਨੂੰ ਜ਼ਿਆਦਾ ਖਤਰਾ
NEXT STORY