ਇਸਲਾਮਾਬਾਦ (ਏ. ਐੱਨ. ਆਈ.)– ਪਾਕਿਸਤਾਨ ਨੇ ਫਿਰ ਰੋਣਾ ਰੋਂਦੇ ਹੋਏ ਕਿਹਾ ਕਿ ਉਸ ਨੂੰ ਅਫਗਾਨਿਸਤਾਨ ਜੰਗ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਉਸ ਦੇ ਲਗਭਗ 80,000 ਲੋਕ ਜਾਂ ਤਾਂ ਮਾਰੇ ਗਏ ਜਾਂ ਫਿਰ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਉਸ ਨੂੰ 150 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਵਿੱਤੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਆਸਿਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਦਹਾਕਿਆਂ ਤੋਂ ਚੱਲੇ ਆ ਰਹੇ ਅਫਗਾਨ ਸੰਘਰਸ਼ ਦਾ ਸਭ ਤੋਂ ਵੱਡਾ ਸ਼ਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੇ ਦੋਹਾ ਸ਼ਾਂਤੀ ਪ੍ਰਕਿਰਿਆ ਤੇ ਬਾਅਦ ’ਚ ਅੰਤਰ-ਅਫਗਾਨ ਗੱਲਬਾਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਪੜ੍ਹੋ ਇਹ ਅਹਿਮ ਖਬਰ- ਪਰਮਾਣੂ ਸਮਝੌਤੇ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਰੁਕੇਗਾ : ਫਰਾਂਸ ਅਤੇ ਆਸਟ੍ਰੇਲੀਆ ਸਹਿਮਤ
ਇਸ ਤੋਂ ਪਹਿਲਾਂ ਯੂਰਪੀ ਸੰਸਦ ਨੇ ਅਫਗਾਨਿਸਤਾਨ ਦੀ ਸਥਿਤੀ ’ਤੇ ਇਕ ਮਤੇ ’ਚ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਪੰਜਸ਼ੀਰ ਘਾਟੀ ’ਚ ਅਫਗਾਨਿਸਤਾਨ ਦੇ ਰਾਸ਼ਟਰੀ ਵਿਰੋਧ ਮੋਰਚੇ ਨਾਲ ਲੜਣ ’ਚ ਵਿਸ਼ੇਸ਼ ਦਸਤਿਆਂ ਤੇ ਹਵਾਈ ਸਹਾਇਤਾ ਮੁਹੱਈਆ ਕਰਵਾ ਕੇ ਤਾਲਿਬਾਨ ਦੀ ਮਦਦ ਕਰ ਰਿਹਾ ਹੈ। ਅਫਗਾਨਾਂ ਤੇ ਪਿਛਲੀ ਕਾਬੁਲ ਸਰਕਾਰ ਨੇ ਅਫਗਾਨਿਸਤਾਨ ’ਚ ਪ੍ਰਾਕਸੀ ਵਾਰ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਪਰਮਾਣੂ ਸਮਝੌਤੇ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਰੁਕੇਗਾ : ਫਰਾਂਸ ਅਤੇ ਆਸਟ੍ਰੇਲੀਆ ਸਹਿਮਤ
NEXT STORY