ਇਸਲਾਮਾਬਾਦ- ਸੋਨਾ ਇਕ ਅਜਿਹੀ ਧਾਤ ਹੈ ਜਿਸ ਦਾ ਇਤਿਹਾਸ ਮਨੁੱਖੀ ਸੱਭਿਅਤਾ ਨਾਲ ਜੁੜਿਆ ਹੋਇਆ ਹੈ। ਪਹਿਲੇ ਰਾਜੇ-ਮਹਾਰਾਜੇ ਵੀ ਆਪਣੇ ਖਜ਼ਾਨੇ ਵਿੱਚ ਸੋਨੇ ਦਾ ਭੰਡਾਰ ਕਰਦੇ ਸਨ, ਜਦੋਂ ਕਿ ਮੌਜੂਦਾ ਸਰਕਾਰਾਂ ਵੀ ਵੱਧ ਤੋਂ ਵੱਧ ਸੋਨਾ ਭੰਡਾਰ ਰੱਖਣਾ ਚਾਹੁੰਦੀਆਂ ਹਨ। ਜਿਸ ਦੇਸ਼ ਦੇ ਕੋਲ ਜਿੰਨਾ ਜ਼ਿਆਦਾ ਸੋਨਾ ਹੈ, ਉਹ ਓਨਾ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਭਾਰਤ ਕੋਲ ਲਗਭਗ 876 ਟਨ ਸੋਨਾ ਭੰਡਾਰ ਹੈ। ਉੱਥੇ ਇਸ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਹੱਥ ਅਜਿਹਾ ਜੈਕਪਾਟ ਲੱਗਾ ਹੈ, ਜਿਸ ਨਾਲ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਿੰਧ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਦੀ ਖੋਜ ਕੀਤੀ ਹੈ।
ਪਾਕਿਸਤਾਨ ਨੂੰ ਮਿਲਿਆ ਖਜ਼ਾਨਾ
ਜਾਣਕਾਰੀ ਮੁਤਾਬਕ ਗੁਆਂਢੀ ਦੇਸ਼ ਪਾਕਿਸਤਾਨ ਕੋਲ ਵੀ ਅਰਬਾਂ ਦਾ ਖਜ਼ਾਨਾ ਹੈ। ਪਾਕਿਸਤਾਨ ਨੇ ਕਥਿਤ ਤੌਰ 'ਤੇ ਸਿੰਧ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਦੀ ਖੋਜ ਕੀਤੀ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਿੰਧੂ ਨਦੀ ਵਿੱਚ ਸੋਨੇ ਦੇ ਅਜਿਹੇ ਵੱਡੇ ਭੰਡਾਰ ਦੀ ਖੋਜ ਕੀਤੀ ਹੈ, ਜੋ ਇਸ ਦੇਸ਼ ਦੀ ਗਰੀਬੀ ਨੂੰ ਪਲਾਂ ਵਿੱਚ ਹੀ ਦੂਰ ਕਰ ਸਕਦਾ ਹੈ। ਸਾਰੀਆਂ ਮੁਸ਼ਕਲਾਂ ਵਿਚਕਾਰ ਪਾਕਿਸਤਾਨ ਲਈ ਇੱਕ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ ਹੈ ਜੋ ਉਸ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ। ਪਾਕਿਸਤਾਨ ਦੇ ਭੂ-ਵਿਗਿਆਨ ਸਰਵੇਖਣ (ਜੀ.ਐਸ.ਪੀ) ਨੇ ਲਗਭਗ 32.6 ਮੀਟ੍ਰਿਕ ਟਨ ਦੇ ਸੋਨੇ ਦੇ ਭੰਡਾਰ ਦੀ ਖੋਜ ਕੀਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਵਿਸ਼ਾਲ ਸੋਨੇ ਦੇ ਭੰਡਾਰ ਦੀ ਅੰਦਾਜ਼ਨ ਕੀਮਤ ਲਗਭਗ 600 ਅਰਬ ਪਾਕਿਸਤਾਨੀ ਰੁਪਏ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ ਨੇ ਬਦਲੇ ਵੀਜ਼ਾ ਨਿਯਮ, ਵੱਡੀ ਗਿਣਤੀ 'ਚ ਭਾਰਤੀ ਪ੍ਰਭਾਵਿਤ
ਪਾਕਿ ਸਰਕਾਰ ਨੇ ਨਦੀ ਨੇੜੇ ਵਧਾਈ ਸੁਰੱਖਿਆ
ਇੱਕ ਪਾਕਿਸਤਾਨੀ ਮੀਡੀਆ ਆਉਟਲੈਟ ਦੇ ਹਵਾਲੇ ਨਾਲ TOI ਦੀ ਰਿਪੋਰਟ ਅਨੁਸਾਰ GSP ਨੂੰ ਸਿੰਧ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ ਹਨ। ਇਹ ਭੰਡਾਰ ਦੇਸ਼ ਦੇ ਉੱਤਰੀ ਪਹਾੜੀ ਖੇਤਰਾਂ ਤੋਂ ਤੇਜ਼ ਵਹਾਅ ਵਾਲੇ ਪਾਣੀ ਦੁਆਰਾ ਲਿਆਏ ਗਏ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਗੈਰ-ਕਾਨੂੰਨੀ ਸੋਨੇ ਦੀ ਮਾਈਨਿੰਗ ਨੂੰ ਰੋਕਣ ਲਈ ਧਾਰਾ 144 ਲਾਗੂ ਕੀਤੀ ਹੈ। ਸੋਨੇ ਨਾਲ ਭਰਪੂਰ ਸਿੰਧ ਨਦੀ 'ਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਤੋਂ ਬਾਅਦ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵਿਆਹ 'ਚ ਨੋਟਾਂ ਦੀ ਬਾਰਿਸ਼, ਹਵਾ 'ਚ ਉਡਾ 'ਤੇ 5 ਕਰੋੜ
ਵੱਡੇ ਸੋਨੇ ਦੇ ਭੰਡਾਰ
ਜਦੋਂ ਸਰਦੀਆਂ ਵਿੱਚ ਨਦੀ ਦੇ ਪਾਣੀ ਦਾ ਪੱਧਰ ਘੱਟ ਜਾਂਦਾ ਹੈ ਤਾਂ ਸਥਾਨਕ ਲੋਕ ਸੋਨੇ ਦੇ ਕਣ ਇਕੱਠੇ ਕਰਦੇ ਹਨ। ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਨੇ ਕਿਹਾ ਕਿ ਨਦੀ ਦਾ ਪਾਣੀ ਹਿਮਾਲੀਅਨ ਖੇਤਰ ਤੋਂ ਸੋਨੇ ਦੇ ਕਣਾਂ ਨੂੰ ਹੇਠਾਂ ਲੈ ਗਿਆ ਅਤੇ ਪੇਸ਼ਾਵਰ ਦੇ ਆਲੇ-ਦੁਆਲੇ ਜਮ੍ਹਾ ਕਰ ਦਿੱਤਾ। ਕਈ ਸਾਲਾਂ ਤੋਂ ਤੇਜ਼ ਵਗਦਾ ਪਾਣੀ ਇਨ੍ਹਾਂ ਕਣਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ, ਜੋ ਦਰਿਆ ਦੇ ਬੈੱਡ ਵਿਚ ਜਮ੍ਹਾ ਹੋ ਜਾਂਦਾ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਸਿੰਧ ਨਦੀ ਖਾਸ ਤੌਰ 'ਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਨੇੜੇ ਸੋਨੇ ਦੇ ਭੰਡਾਰ ਮਿਲਣ ਦੀ ਉਮੀਦ ਹੈ।
ਪਾਕਿਸਤਾਨ ਲਈ ਇੱਕ ਗੇਮ ਚੇਂਜਰ
ਪੰਜਾਬ ਦੇ ਮਾਈਨਿੰਗ ਮੰਤਰੀ ਨੇ ਹਾਲ ਹੀ ਵਿੱਚ ਇੱਕ ਵਿਆਪਕ ਭੂ-ਵਿਗਿਆਨਕ ਜਾਂਚ ਤੋਂ ਬਾਅਦ ਸੋਨੇ ਦੀ ਖੋਜ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਉਮੀਦ ਜ਼ਾਹਰ ਕੀਤੀ ਗਈ ਹੈ ਕਿ ਇਹ ਖੋਜ ਪਾਕਿਸਤਾਨ ਨੂੰ ਆਪਣੇ ਆਰਥਿਕ ਸੰਕਟ ਨੂੰ ਦੂਰ ਕਰਨ ਅਤੇ ਆਪਣੇ ਰਾਸ਼ਟਰੀ ਕਰਜ਼ੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਸੋਨਾ ਅਟਕ ਜ਼ਿਲ੍ਹੇ ਵਿੱਚ 32 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਭੰਡਾਰਾਂ ਦੀ ਸਹੀ ਅਤੇ ਜ਼ਿੰਮੇਵਾਰ ਮਾਈਨਿੰਗ ਸੰਭਾਵੀ ਤੌਰ 'ਤੇ ਮਹੱਤਵਪੂਰਨ ਮਾਲੀਆ ਲਿਆ ਸਕਦੀ ਹੈ, ਜਿਸ ਨਾਲ ਪਾਕਿਸਤਾਨ ਦੇ ਆਰਥਿਕ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਗੋਲਾ 'ਚ ਹੈਜ਼ਾ ਦੇ 200 ਤੋਂ ਵਧੇਰੇ ਮਾਮਲੇ, 18 ਮੌਤਾਂ
NEXT STORY