ਇਸਲਾਮਾਬਾਦ-ਚੀਨ ਦੇ ਦਮ ’ਤੇ ਉਛਲ ਰਹੇ ਪਾਕਿਸਤਾਨ ਦੇ ਮਿਜ਼ਾਈਲ ਨਿਰਮਾਣ ਪ੍ਰੋਗਰਾਮ ’ਚ ਸੁਰੱਖਿਆ ਦੀ ਪੋਲ ਖੁੱਲ੍ਹ ਗਈ ਹੈ। ਉਸ ਦੀ ਮਿਜ਼ਾਈਲ ਤਕਨੀਕ ਦਾ ਉਸ ਵੇਲੇ ਪਰਦਾਫਾਸ਼ ਹੋ ਗਿਆ ਜਦ ਪ੍ਰੀਖਣ ਦੌਰਾਨ ਇਕ ਬਲੈਕਲਿਸਟ ਮਿਜ਼ਾਈਲ ਬਲੂਚਿਸਤਾਨ ਸੂਬੇ ਦੀ ਇਕ ਬਲੂਚ ਬਸਤੀ ’ਤੇ ਡਿੱਗ ਗਈ। ਇਸ ’ਚ ਕਈ ਲੋਕ ਜ਼ਖਮੀ ਹੋ ਗਏ ਅਤੇ ਦਰਜਨਾਂ ਘਰ ਤਬਾਹ ਹੋ ਗਏ।
ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ
ਪਾਕਿਸਤਾਨ ਨੇ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਬਲੈਸਟਿਕ ਮਿਜ਼ਾਈਲ ਸ਼ਾਹੀਨ-3 ਦਾ ਪਿਛਲੇ ਬੁੱਧਵਾਰ ਨੂੰ ਪ੍ਰੀਖਣ ਕੀਤਾ। ਇਸ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ ਸੀ। ਹਾਲਾਂਕਿ ਸੁਰੱਖਿਆ ’ਚ ਇਕ ਕਮੀ ਦੇ ਚੱਲਦੇ ਇਹ ਮਿਜ਼ਾਈਲ ਵਿਵਾਦਾਂ ’ਚ ਆ ਗਈ। ਬਲੂਚਿਸਤਾਨ ਰਿਪਬਲਿਕਨ ਪਾਰਟੀ ਨੇ ਟਵੀਟ ਰਾਹੀਂ ਦੱਸਿਆ ਕਿ ਡੇਰਾ ਗਾਜੀ ਖਾਨ ਦੇ ਰਾਖੀ ਇਲਾਕੇ ਤੋਂ ਦਾਗੀ ਗਈ ਇਹ ਮਿਜ਼ਾਈਲ ਡੇਗਾ ਬੁਗਤੀ ਦੇ ਰਿਹਾਇਸ਼ੀ ਇਲਾਕੇ ’ਚ ਡਿੱਗੀ। ਪਾਰਟੀ ਦੇ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਇਕ ਟਵੀਟ ’ਚ ਕਿਹਾ ਕਿ ਪਾਕਿਸਤਾਨ ਦੀ ਫੌਜ ਨੇ ਬਲੂਚਿਸਤਾਨ ਨੂੰ ਪ੍ਰਯੋਗਸ਼ਾਲਾ ’ਚ ਬਣਾ ਕੇ ਰੱਖ ਦਿੱਤਾ ਹੈ। ਇਹ ਮਿਜ਼ਾਈਲ ਲੋਕਾਂ ਦੀ ਮੌਜੂਦਗੀ ’ਚ ਦਾਗੀ ਗਈ। ਇਸ ’ਚ ਕਈ ਲੋਕ ਜ਼ਖਮੀ ਹੋ ਗਏ ਅਤੇ ਦਰਜਨਾਂ ਘਰ ਤਬਾਹ ਹੋ ਗਏ।
ਇਹ ਵੀ ਪੜ੍ਹੋ -ਆਰਥਿਕ ਸੰਕਟ ਨਾਲ ਜੂਝ ਰਿਹੈ ਪਾਕਿ, ਇਮਰਾਨ ਨੇ ਫਿਰ ਲਿਆ 416 ਹਜ਼ਾਰ ਕਰੋੜ ਰੁਪਏ ਦਾ ਕਰਜ਼
ਬਲੂਚਿਸਤਾਨ ’ਚ ਖਤਰਨਾਕ ਹਥਿਆਰਾਂ ਦਾ ਪ੍ਰੀਖਣ ਕਰਦਾ ਰਹਿੰਦਾ ਹੈ ਪਾਕਿਸਤਾਨ
ਬਲੂਚਿਸਤਾਨ ਦੀ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਫਜ਼ੀਲਾ ਬਲੂਚ ਨੇ ਟਵੀਟ ’ਚ ਕਿਹਾ ਕਿ ‘ਪਾਕਿਸਤਾਨ ਬਲੂਚਿਸਤਾਨ ’ਚ ਆਪਣੇ ਖਤਰਨਾਕ ਹਥਿਆਰਾਂ ਦਾ ਪ੍ਰੀਖਣ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਸ਼ਾਹੀਨ ਮਿਜ਼ਾਈਲ ਦਾ ਪ੍ਰੀਖਣ ਕੀਤਾ ਜੋ ਡੇਰਾ ਬੁਗਤੀ ’ਚ ਡਿੱਗੀ।
ਫਜ਼ੀਲਾ ਨੇ ਇਸ ਟਵੀਟ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਜਿਸ ਦੇ ਰਾਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਲੋਕ 1998 ’ਚ ਪਾਕਿਸਤਾਨ ਦੇ ਪ੍ਰਮਾਣੂ ਮਿਜ਼ਾਈਲ ਪ੍ਰੀਖਣ ਦੌਰਾਨ ਜ਼ਖਮੀ ਹੋਏ ਸਨ। ਹਾਲਾਂਕਿ ਪਾਕਿਸਤਾਨ ਦੀ ਫੌਜ ਨੇ ਕਿਸੇ ਬਸਤੀ ’ਤੇ ਮਿਜ਼ਾਈਲ ਡਿੱਗਣ ਦੀ ਖਬਰ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ -‘ਬੱਚਿਆਂ ਨੂੰ ਅੰਨ੍ਹਾ ਕਰ ਸਕਦੈ ਸੈਨੇਟਾਈਜ਼ਰ’
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
‘ਬੱਚਿਆਂ ਨੂੰ ਅੰਨ੍ਹਾ ਕਰ ਸਕਦੈ ਸੈਨੇਟਾਈਜ਼ਰ’
NEXT STORY