ਇਸਲਾਮਾਬਾਦ—ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਖੋਜ ਮੰਤਰੀ ਤਾਰਿਕ ਬਸ਼ੀਰ ਚੀਮਾ ਨੇ ਸੰਸਦ 'ਚ ਇਕ ਬਿਆਨ 'ਚ ਕਿਹਾ ਕਿ ਆਰਥਿਕ ਸੰਕਟ ਵਿਚਾਲੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ 'ਚ ਕਣਕ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਮੰਤਰੀ ਤਾਰਿਕ ਬਸ਼ੀਰ ਚੀਮਾ ਨੇ ਮੰਨਿਆ ਕਿ ਪਾਕਿਸਤਾਨ ਇਸ ਸਮੇਂ ਕਣਕ ਦੀ ਵੱਡੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ 'ਚ 23 ਲੱਖ ਮੀਟ੍ਰਿਕ ਟਨ ਸ਼ੁੱਧ ਕਣਕ ਦੀ ਘਾਟ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ 'ਚ 23.7 ਲੱਖ ਮੀਟ੍ਰਿਕ ਟਨ ਕਣਕ ਦੀ ਕਮੀ ਹੈ। ਇਸ ਸਾਲ ਦੇਸ਼ 'ਚ ਕਣਕ ਦੀ ਕੁੱਲ ਪੈਦਾਵਾਰ 28.42 ਮਿਲੀਅਨ ਟਨ ਰਹੀ, ਜਦੋਂ ਕਿ ਕਣਕ ਦਾ ਉਤਪਾਦਨ ਸਿਰਫ਼ 26.389 ਮਿਲੀਅਨ ਟਨ ਹੋ ਪਾਇਆ।
ਪਾਕਿਸਤਾਨ ਦੇ ਮੰਤਰੀ ਨੇ ਦੱਸਿਆ ਕਿ ਦੇਸ਼ 'ਚ ਕਣਕ ਦੀ ਮੰਗ 2.37 ਮਿਲੀਅਨ ਟਨ ਹੈ ਅਤੇ ਸਟਾਕ ਸਿਰਫ 2.031 ਮਿਲੀਅਨ ਟਨ ਰਹਿ ਗਿਆ ਹੈ। ਇਸ ਕਮੀ ਕਾਰਨ ਦੇਸ਼ 'ਚ ਆਟੇ ਦੀ ਵੀ ਮਾਰਾਮਾਰੀ ਹੋ ਗਈ ਹੈ। ਇਸ ਸਮੇਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ, ਸਿੰਧ ਅਤੇ ਬਲੋਚਿਸਤਾਨ ਸੂਬਿਆਂ ਦੇ ਕੁਝ ਹਿੱਸਿਆਂ 'ਚ ਕਣਕ ਦੀ ਕਮੀ ਇੰਨੀ ਹੋ ਗਈ ਹੈ ਕਿ ਲੋਕ ਲੁੱਟ ਖੋਹ 'ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਭੱਜਦੌੜ ਦੀ ਸੂਚਨਾ ਵੀ ਸਾਹਮਣੇ ਆਈ ਹੈ, ਲੋਕ ਆਟਾ ਲੈਣ ਲਈ ਵੀ ਸੰਘਰਸ਼ ਕਰ ਰਹੇ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਨਕਦੀ ਦੀ ਕਿੱਲਤ ਨਾਲ ਜੂਝ ਰਿਹਾ ਹੈ, ਪਰ ਦੇਸ਼ 'ਚ ਹਜ਼ਾਰਾਂ ਲੋਕ ਸਸਤੇ ਆਟੇ ਦੀਆਂ ਬੋਰੀਆਂ ਲੈਣ ਲਈ ਹਰ ਰੋਜ਼ ਘੰਟੇ ਬਿਤਾ ਰਹੇ ਹਨ। ਦੱਸ ਦੇਈਏ ਕਿ ਪਾਕਿਸਤਾਨ ਪਹਿਲਾਂ ਹੀ ਆਟੇ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਟੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਥੇ ਤੱਕ ਕਿ ਆਟਾ ਵਪਾਰੀਆਂ ਅਤੇ ਤੰਦੂਰ ਮਾਲਕਾਂ ਵਿਚਾਲੇ ਕਈ ਵਾਰ ਝੜਪਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ।
ਪੇਰੂ : ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਮੌਤ
NEXT STORY