ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਔਖੇ ਹਾਲਾਤ ’ਚੋਂ ਗੁਜ਼ਰ ਰਿਹਾ ਹੈ, ਕਿਉਂਕਿ ਪੰਜਾਬ, ਜੋ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ, ਆਪਣੀ ਦਬਦਬੇ ਵਾਲੀ ਸਥਿਤੀ ਛੱਡਣ ਲਈ ਤਿਆਰ ਨਹੀਂ ਹੈ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਿਆਂਪਾਲਿਕਾ, ਨੌਕਰਸ਼ਾਹੀ, ਫ਼ੌਜ ਅਤੇ ਸੁਰੱਖਿਆ ਏਜੰਸੀਆਂ ਵਿਚ ਭਾਰੀ ਨੁਮਾਇੰਦਗੀ ਕਾਰਨ ਪੰਜਾਬ ਪਾਕਿਸਤਾਨ ਵਿਚ ਸੱਤਾ ਦਾ ਕੇਂਦਰ ਬਣਿਆ ਹੋਇਆ ਹੈ।
ਰਿਪੋਰਟ ਵਿਚ ਕਿਹਾ ਗਿਆ, ‘‘ਪਾਕਿਸਤਾਨ ਦੇ ਬਣਨ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਸੱਤਾ ’ਤੇ ਜੋ ਕਬਜ਼ਾ ਰਿਹਾ ਹੈ, ਉਸ ਦਾ ਮਤਲਬ ਹੈ ਮੱਧ ਪੰਜਾਬ ਦਾ ਜ਼ਿਆਦਾ ਆਬਾਦੀ ਵਾਲਾ ਅਤੇ ਖ਼ੁਸ਼ਹਾਲ ਇਲਾਕਾ। ਅਜਿਹਾ ਇਸ ਲਈ ਹੈ, ਕਿਉਂਕਿ ਦੱਖਣੀ ਸਰਾਈਕੀ ਇਲਾਕੇ ਨੂੰ ਹਾਸ਼ੀਏ ’ਤੇ ਰੱਖਿਆ ਗਿਆ ਹੈ। ਇਹ ਇਲਾਕਾ ਸੂਬਾਈ ਦਰਜਾ ਚਾਹੁੰਦਾ ਹੈ ਪਰ ਲਾਹੌਰ ਇਸ ਨੂੰ ਮਨਜ਼ੂਰੀ ਨਹੀਂ ਦਿੰਦਾ। ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਦੇ ਗੁਆਂਢੀ ਦੇਸ਼ ਨੁਕਸਾਨ ਨਹੀਂ ਪਹੁੰਚਾ ਰਹੇ, ਸਗੋਂ ਬਲੋਚਿਸਤਾਨ ਅਤੇ ਕੇ. ਪੀ. ਕੇ. (ਖ਼ੈਬਰ ਪਖਤੂਨਖਵਾ) ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਇਕ ਗੰਭੀਰ ਦੋਸ਼ ਹੈ।’’
ਪਾਕਿਸਤਾਨੀ ਫ਼ੌਜ ਵਿਚ 65 ਫੀਸਦੀ ਤੋਂ ਵੱਧ ਅਧਿਕਾਰੀ ਅਤੇ ਫੌਜੀ ਮੱਧ ਅਤੇ ਉੱਤਰੀ ਪੰਜਾਬ ਤੋਂ ਆਉਂਦੇ ਹਨ। ਫ਼ੌਜ ਦੇ ਗਠਨ ਵਿਚ ਪੰਜਾਬ ਦਾ ਪੱਲੜਾ ਭਾਰੀ ਹੋਣ ਕਾਰਨ ਪਾਕਿਸਤਾਨ ਦੇ ਦੂਜੇ ਸੂਬਿਆਂ ਵਿਚ ਵਾਂਝੇਪਣ ਦੀ ਭਾਵਨਾ ਵਧਦੀ ਹੈ। ਇਸ ਤੋਂ ਇਲਾਵਾ ਕੇਂਦਰੀ ਨੌਕਰਸ਼ਾਹੀ ਵਿਚ ਵੀ ਮੱਧ ਪੰਜਾਬ ਦੀ ਨੁਮਾਇੰਦਗੀ ਕਾਫ਼ੀ ਜ਼ਿਆਦਾ ਹੈ, ਜੋ ਪਾਕਿਸਤਾਨ ਦੇ ਦੂਜੇ ਸੂਬਿਆਂ ਦੀ ਤੁਲਨਾ ਵਿਚ ਫ਼ੌਜ ਅਤੇ ਨੌਕਰਸ਼ਾਹੀ ਵਿਚ ਪੰਜਾਬ ਦੇ ਦਬਦਬੇ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ, ਉੱਚ ਨਿਆਂਪਾਲਿਕਾ ਵਿਚ ਜ਼ਿਆਦਾਤਰ ਜੱਜ ਪੰਜਾਬ ਤੋਂ ਆਉਂਦੇ ਹਨ, ਜਦਕਿ ਕਾਰਪੋਰੇਟ ਖੇਤਰ ਵਿਚ ਪੰਜਾਬ ਦੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦਾ ਦਬਦਬਾ ਹੈ।
ਉੱਤਰੀ ਕੋਰੀਆ ਨੇ ਸਮੁੰਦਰ ਵੱਲ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
NEXT STORY