ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅੱਜ ਦੋ ਦਿਨਾ ਦੌਰੇ ’ਤੇ ਰੂਸ ਜਾਣਗੇ ਅਤੇ ਆਪਣੇ ਰੂਸੀ ਹਮਰੁਤਬਾ ਨਾਲ ਸਮੁੱਚੇ ਦੁਵੱਲੇ ਸਬੰਧਾਂ ’ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਇਹ ਐਲਾਨ ਕੀਤਾ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਬਿਲਾਵਲ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਦੇ ਸੱਦੇ ’ਤੇ ਮਾਸਕੋ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਨਾਲ ਅਧਿਕਾਰਤ ਗੱਲਬਾਤ ਕਰਨਗੇ, ਜਿਥੇ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂ ’ਤੇ ਚਰਚਾ ਕਰਨਗੀਆਂ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੀਆਂ।'
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ
ਉਨ੍ਹਾਂ ਦੀ ਇਸ ਯਾਤਰਾ ਤੋਂ ਪਹਿਲਾਂ ਊਰਜਾ ਮੰਤਰੀ ਨਿਕੋਲਾਏ ਸੁਲਗਿਨੋਵ ਦੀ ਅਗਵਾਈ ’ਚ ਇਕ ਰੂਸੀ ਵਫ਼ਦ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਤੇਲ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਪਿਛਲੇ ਹਫ਼ਤੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਇਕ ਸਾਂਝੇ ਬਿਆਨ ਅਨੁਸਾਰ ਦੋਵੇਂ ਧਿਰਾਂ ਪਾਕਿਸਤਾਨ ਨੂੰ ਕੱਚਾ ਤੇਲ ਅਤੇ ਤੇਲ ਉਤਪਾਦ ਦੀ ਸਪਲਾਈ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋ ਗਈਆਂ ਸਨ ਅਤੇ ਇਸ ਨੂੰ ਲੈ ਕੇ ਤਕਨੀਕੀ ਵੇਰਵਿਆਂ ਨੂੰ ਇਸ ਸਾਲ ਮਾਰਚ ’ਚ ਅੰਤਿਮ ਰੂਪ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ
ਅਫ਼ਗਾਨ ਔਰਤਾਂ ’ਤੇ ਇਕ ਹੋਰ ਪਾਬੰਦੀ, ਯੂਨੀਵਰਸਿਟੀਆਂ ’ਚ ਨਹੀਂ ਦੇ ਸਕਦੀਆਂ ਦਾਖਲਾ ਪ੍ਰੀਖਿਆ
NEXT STORY