ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਲਗਭਗ 6,50,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਚੋਣ ਵਿੱਚ 12.85 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਵੋਟ ਪਾਉਣਗੇ। ਦੇਸ਼ 'ਚ ਆਮ ਚੋਣਾਂ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਬਲੋਚਿਸਤਾਨ ਸੂਬੇ 'ਚ ਚੋਣ ਦਫਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਬੰਬ ਧਮਾਕਿਆਂ 'ਚ ਘੱਟੋ-ਘੱਟ 25 ਲੋਕ ਮਾਰੇ ਗਏ ਅਤੇ 42 ਹੋਰ ਜ਼ਖਮੀ ਹੋ ਗਏ।
'ਰੇਡੀਓ ਪਾਕਿਸਤਾਨ' ਦੀ ਖ਼ਬਰ ਮੁਤਾਬਕ ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਰੀਬ 6,50,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪੁਲਸ, ਸਿਵਲ ਹਥਿਆਰਬੰਦ ਬਲ ਅਤੇ ਹਥਿਆਰਬੰਦ ਬਲਾਂ ਦੇ ਕਰਮਚਾਰੀ ਸ਼ਾਮਲ ਹਨ। ਵੋਟਿੰਗ ਵੀਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਪਾਕਿਸਤਾਨ ਦੇ ਚੋਣ ਕਮਿਸ਼ਨ (ECP) ਅਨੁਸਾਰ ਕੁੱਲ 12,85,85,760 ਰਜਿਸਟਰਡ ਵੋਟਰ ਵੋਟ ਪਾਉਣ ਦੇ ਯੋਗ ਹਨ। ਨੈਸ਼ਨਲ ਅਸੈਂਬਲੀ ਸੀਟ ਲਈ 5,121 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 4,807 ਪੁਰਸ਼, 312 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਚਾਰ ਸੂਬਾਈ ਅਸੈਂਬਲੀਆਂ ਲਈ 12,695 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 12,123 ਪੁਰਸ਼, 570 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਚੋਣਾਂ ਤੋਂ ਪਹਿਲਾਂ ਬਲੋਚਿਸਤਾਨ 'ਚ ਦੋਹਰੇ ਧਮਾਕੇ, ਹੁਣ ਤੱਕ 25 ਲੋਕਾਂ ਦੀ ਮੌਤ
ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ, ਜਿਨ੍ਹਾਂ ਨੂੰ ਪਹਿਲਾਂ ਹੀ ਮੈਜਿਸਟਰੇਟ ਦੀਆਂ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ ਹਨ, ਉਹ ਪੋਲਿੰਗ ਸਟੇਸ਼ਨਾਂ ਤੱਕ ਪੋਲਿੰਗ ਸਮੱਗਰੀ ਨੂੰ ਪੁਲਸ ਅਤੇ ਫੌਜੀ ਕਰਮਚਾਰੀਆਂ ਦੀ ਸੁਰੱਖਿਆ ਹੇਠ ਲੈ ਜਾਣਗੇ। ਈ.ਸੀ.ਪੀ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ 7,32,07,896 ਰਜਿਸਟਰਡ ਵੋਟਰ ਹਨ, ਇਸ ਤੋਂ ਬਾਅਦ ਸਿੰਧ ਵਿੱਚ 2,69,94,769, ਖੈਬਰ ਪਖਤੂਨਖਵਾ ਵਿੱਚ 2,19,28,119, ਬਲੋਚਿਸਤਾਨ ਵਿੱਚ 53,71,947 ਅਤੇ ਰਾਜਧਾਨੀ ਇਸਲਾਮਾਬਾਦ ਵਿੱਚ 10, 83,029 ਹਨ। ਅੰਕੜਿਆਂ ਅਨੁਸਾਰ ECP ਨੇ ਦੇਸ਼ ਭਰ ਵਿੱਚ 9,07,675 ਪੋਲਿੰਗ ਸਟੇਸ਼ਨ ਬਣਾਏ ਹਨ, ਜਿਨ੍ਹਾਂ ਵਿੱਚ 25,320 ਪੁਰਸ਼ ਵੋਟਰਾਂ ਲਈ, 23,952 ਔਰਤਾਂ ਲਈ ਅਤੇ ਹੋਰ 41,403 ਮਿਸ਼ਰਤ ਪੋਲਿੰਗ ਸਟੇਸ਼ਨ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਨੌਜਵਾਨ ਨੇ ਫੜੀ 114 ਕਿਲੋ ਵਜ਼ਨੀ 'ਮੱਛੀ', ਦੇੇਖਦੇ ਹੀ ਉੱਡੇ ਹੋਸ਼
ਈ.ਸੀ.ਪੀ ਅਨੁਸਾਰ, 44,000 ਪੋਲਿੰਗ ਸਟੇਸ਼ਨ ਆਮ ਹਨ, ਜਦੋਂ ਕਿ 29,985 ਸੰਵੇਦਨਸ਼ੀਲ ਅਤੇ 16,766 ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਅੱਤਵਾਦੀ ਸਮੂਹਾਂ ਵੱਲੋਂ ਹਮਲਿਆਂ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਟੈਲੀਕਾਮ ਰੈਗੂਲੇਟਰ, ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀਟੀਏ) ਨੇ ਉਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਚੋਣਾਂ ਵਾਲੇ ਦਿਨ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਪੀ.ਟੀ.ਏ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਲੋਕਾਂ ਨੂੰ ਇੰਟਰਨੈੱਟ ਦੀ ਸਹੂਲਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਟ ਕੈਂਪਬੈਲ ਅਮਰੀਕਾ ਦੇ ਨਵੇਂ ਉਪ ਵਿਦੇਸ਼ ਮੰਤਰੀ ਨਿਯੁਕਤ
NEXT STORY