ਇਸਲਾਮਾਬਾਦ - ਨਗਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਵਲੋਂ ਵਿੱਤੀ ਸਹਾਇਤਾ ਦੇ ਰੂਪ ਵਿੱਚ ਸ਼ਨੀਵਾਰ ਨੂੰ ਤਿੰਨ ਅਰਬ ਡਾਲਰ ਮਿਲ ਗਏ ਹਨ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਆਪਣੀ ਆਰਥਿਕਤਾ ਨੂੰ ਸਥਿਰ ਕਰਨ ਲਈ ਸਾਊਦੀ ਅਰਬ ਤੋਂ ਸਹਾਇਤਾ ਮੰਗੀ ਸੀ। ਇਹ ਰਾਸ਼ੀ ਉਸੇ ਦਾ ਹਿੱਸਾ ਹੈ।
ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਿਆਦ ਦੌਰੇ ਅਤੇ ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਨਾਲ ਗੱਲਬਾਤ ਕਰਨ ਦੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਮਿਲੀ ਹੈ। ਗੱਲਬਾਤ ਤੋਂ ਬਾਅਦ ਸਾਊਦੀ ਅਰਬ, ਪਾਕਿਸਤਾਨ ਨੂੰ 4.2 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤ ਹੋਇਆ ਸੀ, ਜਿਸ ਵਿਚੋਂ ਤਿੰਨ ਅਰਬ ਡਾਲਰ ਨੂੰ ਪਾਕਿਸਤਾਨ ਦੇ ਕੇਂਦਰੀ ਬੈਂਕ ਵਿੱਚ ਜਮਾਂ ਦੇ ਰੂਪ ਵਿੱਚ ਟਰਾਂਸਫਰ ਕੀਤੇ ਜਾਣੇ ਸਨ। ਵਿੱਤ ਅਤੇ ਮਾਲੀਆ 'ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ੌਕਤ ਤਰੀਨ ਨੇ ਪੁਸ਼ਟੀ ਕੀਤੀ ਕਿ ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ.) ਨੂੰ ਸਾਊਦੀ ਅਰਬ ਤੋਂ ਤਿੰਨ ਅਰਬ ਡਾਲਰ ਦੀ ਰਾਸ਼ੀ ਪ੍ਰਾਪਤ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਰਾਂਸ ਦੀ ਦਿ ਰਿਪਬਲਿਕਨ ਪਾਰਟੀ ਰਾਸ਼ਟਰਪਤੀ ਉਮੀਦਵਾਰ ਦੀ ਕਰੇਗੀ ਚੋਣ
NEXT STORY