ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਗਿਲਗਿਤ-ਬਾਲਟਿਸਤਾਨ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਪਿਛਲੇ ਮਹੀਨੇ ਇੱਥੇ ਪ੍ਰਦਰਸ਼ਨ ਦੌਰਾਨ ਫੈਡਰੇਸ਼ਨ 'ਤੇ "ਹਮਲੇ" ਦੀ ਸਾਜ਼ਿਸ਼ ਰਚਣ ਲਈ ਖਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ 'ਤੇ ਵਿਚਾਰ ਕਰ ਰਹੀ ਹੈ। ਵੀਰਵਾਰ ਨੂੰ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਖਾਨ ਅਤੇ ਹੋਰਾਂ ਦੇ "ਆਜ਼ਾਦੀ ਮਾਰਚ" ਤੋਂ ਬਾਅਦ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਮੁੱਦਾ ਵਿਚਾਰਿਆ ਗਿਆ।
ਉਹਨਾਂ ਦੇ "ਆਜ਼ਾਦੀ ਮਾਰਚ" ਤੋਂ ਬਾਅਦ ਰਾਜਧਾਨੀ ਇਸਲਾਮਾਬਾਦ ਵਿੱਚ ਕਈ ਥਾਵਾਂ 'ਤੇ ਹਿੰਸਾ ਅਤੇ ਭੰਨਤੋੜ ਕੀਤੀ ਗਈ। ਇਹ ਮਾਰਚ 25 ਮਾਰਚ ਨੂੰ ਸਰਕਾਰ ’ਤੇ ਜਲਦੀ ਚੋਣਾਂ ਕਰਵਾਉਣ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਕੱਢਿਆ ਗਿਆ ਸੀ। ਹਾਲਾਂਕਿ ਇਹ ਆਪਣੇ ਮਕਸਦ 'ਚ ਸਫਲ ਨਹੀਂ ਹੋਇਆ ਪਰ ਇਸ ਦੌਰਾਨ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ। ਸਰਕਾਰ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਲਈ ਖਾਨ ਅਤੇ ਹੋਰਾਂ ਵਿਰੁੱਧ ਢੁਕਵੀਂ ਕਾਰਵਾਈ ਲਈ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਈਂਧਨ ਦੀਆਂ ਕੀਮਤਾਂ 'ਚ ਵਾਧਾ, ਹਵਾਬਾਜ਼ੀ ਅਥਾਰਿਟੀ ਦੇ ਕਰਮਚਾਰੀ ਨੇ ਕੀਤੀ ਹਾਸੋਹੀਣੀ ਮੰਗ
ਸਰਕਾਰ ਦੁਆਰਾ ਸੰਚਾਲਿਤ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ (ਏਪੀਪੀ) ਦੀ ਇੱਕ ਰਿਪੋਰਟ ਦੇ ਅਨੁਸਾਰ, ਕਮੇਟੀ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮਾਰਚ ਅਤੇ ਫੈਡਰੇਸ਼ਨ 'ਤੇ "ਹਮਲੇ" ਦੀ ਸਾਜ਼ਿਸ਼ ਬਾਰੇ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਕੈਬਨਿਟ ਕਮੇਟੀ ਨੇ (ਪੀਟੀਆਈ ਪ੍ਰਧਾਨ ਇਮਰਾਨ ਖਾਨ ਨਿਆਜ਼ੀ ਅਤੇ ਖੈਬਰ ਪਖਤੂਨਖਵਾ ਅਤੇ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀਆਂ ਮਹਿਮੂਦ ਖਾਨ ਅਤੇ ਖਾਲਿਦ ਖੁਰਸ਼ੀਦ) ਦੇ ਖ਼ਿਲਾਫ਼ ਫੌਜਦਾਰੀ ਪ੍ਰਕਿਰਿਆ ਦੀ ਧਾਰਾ 124ਏ ਦੇ ਤਹਿਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ 'ਤੇ ਵਿਚਾਰ ਕੀਤਾ। ਬਾਅਦ ਵਿਚ ਮੰਤਰੀ ਮੰਡਲ ਨੂੰ ਅੰਤਿਮ ਸਿਫ਼ਾਰਸ਼ਾਂ ਕਰਨ ਲਈ ਅਗਲੇਰੀ ਸਲਾਹ-ਮਸ਼ਵਰੇ ਲਈ ਮੀਟਿੰਗ ਸੋਮਵਾਰ (6 ਜੂਨ) ਤੱਕ ਮੁਲਤਵੀ ਕਰ ਦਿੱਤੀ ਗਈ। ਗ੍ਰਹਿ ਮੰਤਰੀ ਨੇ ਕਮੇਟੀ ਨੂੰ ਸਬੂਤਾਂ ਦੇ ਮੱਦੇਨਜ਼ਰ ਇਮਰਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਰਾਜਧਾਨੀ ਨੂੰ ਬੰਧਕ ਬਣਾਉਣ ਦੀ ਸਾਜਿਸ਼ ਰਚੀ ਗਈ ਸੀ ਅਤੇ ਖਾਨ ਨੇ ਆਪਣੇ ਵਰਕਰਾਂ ਨੂੰ ਸਰਕਾਰ ਦੇ ਖ਼ਿਲਾਫ਼ ਨਫਰਤ ਭਰੇ ਭਾਸ਼ਣਾਂ ਰਾਹੀਂ ਭੜਕਾਇਆ ਸੀ।
ਸ਼੍ਰੀਲੰਕਾ 'ਚ ਮੋਹਲੇਧਾਰ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 1 ਦੀ ਮੌਤ
NEXT STORY