ਇਸਲਾਮਾਬਾਦ– ਪਾਬੰਦੀਸ਼ੁਦਾ ਇਸਲਾਮੀ ਸਮੂਹ ਨਾਲ ਕਈ ਹਫ਼ਤਿਆਂ ਦੇ ਸੰਘਰਸ਼ ਪਿੱਛੋਂ ਪਾਕਿਸਤਾਨ ਸਰਕਾਰ ਗੈਰ-ਕਾਨੂੰਨੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਸਕਦੀ ਹੈ। ਇਹ ਫੈਸਲਾ ਪਾਬੰਦੀਸ਼ੁਦਾ ਟੀ. ਐੱਲ. ਪੀ. ਨੂੰ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਰੂਪ ’ਚ ਸ਼੍ਰੇਣੀਬੱਧ ਕੀਤੇ ਜਾਣ ਦੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ।
ਸਮਾ ਟੀ.ਵੀ. ਦੀ ਰਿਪੋਰਟ ਅਨੁਸਾਰ ਟੀ. ਐੱਲ. ਪੀ. ਨੂੰ ਅਗਲੀ ਆਮ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਰਕਾਰ ਸਮੂਹ ਉੱਪਰੋਂ ਪਾਬੰਦੀ ਹਟਾ ਲਵੇਗੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਕ ਸੰਚਾਲਨ ਕਮੇਟੀ ਸਮਝੌਤੇ ਨੂੰ ਪੂਰਾ ਕਰੇਗੀ। ਓਧਰ ਪਾਕਿਸਤਾਨੀ ਪੰਜਾਬ ਦੇ ਅਧਿਕਾਰੀਆਂ ਨੇ ਲਗਭਗ 2 ਹਫ਼ਤਿਆਂ ਦੇ ਵਿਰੋਧ ਤੇ ਸੰਘਰਸ਼ ਨੂੰ ਖ਼ਤਮ ਕਰਨ ਲਈ ਲਬੈਕ ਪਾਕਿਸਤਾਨ ਨਾਲ ਸਮਝੌਤੇ ’ਤੇ ਪਹੁੰਚਣ ਦੇ ਕੁਝ ਦਿਨਾਂ ਬਾਅਦ ਉਸ ਦੇ 800 ਤੋਂ ਵੱਧ ਵਰਕਰਾਂ ਨੂੰ ਰਿਹਾਅ ਕਰ ਦਿੱਤਾ। ਪੰਜਾਬ ਦੇ ਕਾਨੂੰਨ ਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਉਹ 12ਵੀਂ ਰਬੀਉਲ ਅੱਵਲ ਨੂੰ ਸ਼ੁਰੂ ਹੋਏ ਵਿਖਾਵਿਆਂ ਤੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਨ।
ਪਾਕਿਸਤਾਨ 'ਚ ਪੈਟਰੋਲ ਨਾਲੋਂ ਵੀ ਮਹਿੰਗੀ ਹੋਈ 'ਖੰਡ', ਇਮਰਾਨ ਖਾਨ ਦੇ ਦਾਅਵੇ ਹੋਏ ਅਸਫਲ
NEXT STORY