ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਲਾਹੌਰ ਵਿਚ ਫੈਜ਼ ਸਾਹਿਤਕ ਸਮਾਰੋਹ ਦੀ ਸਮਾਪਤੀ ਦੇ ਬਾਅਦ ਵਿਦਿਆਰਥੀਆਂ ਨੇ ਇਕ ਰੈਲੀ ਕੱਢੀ। ਰੈਲੀ ਵਿਚ ਵਿਦਿਆਰਥੀਆਂ ਦੇ ਇਕ ਸਮੂਹ ਨੇ 'ਸਰਫਰੋਸ਼ੀ ਦੀ ਤੰਮਨਾ' ਗੀਤ ਗਾਇਆ ਅਤੇ ਲੋਕਾਂ ਨੂੰ 29 ਨਵੰਬਰ ਦੇ ਉਨ੍ਹਾਂ ਦੇ ਇਕਜੁੱਟਤਾ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਸਬੰਧੀ ਵਿਦਿਆਰਥੀਆਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਇਕ ਪੱਤਰਕਾਰ ਨੇ ਟਵੀਟ ਕੀਤਾ ਹੈ।
ਵਾਇਰਲ ਵੀਡੀਓ ਵਿਚ ਉਰੂਜ਼ ਨਾਮ ਦੀ ਇਕ ਵਿਦਿਆਰਥਣ ਬਹੁਤ ਜੋਸ਼ੀਲੇ ਅੰਦਾਜ਼ ਵਿਚ ਦੇਸ਼ਭਗਤੀ ਦਾ ਇਹ ਗੀਤ ਗਾ ਰਹੀ ਹੈ। ਕੁਝ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ ਜਦਕਿ ਪਾਕਿਸਤਾਨ ਦੇ ਸੱਜੇ ਪੱਖੀ ਵਿਚਾਰਾਂ ਵਾਲੇ ਕਈ ਲੋਕ ਹਿੰਦੁਸਤਾਨੀ ਸ਼ਾਇਰ ਦਾ ਕਲਾਮ ਪੜ੍ਹਨ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਆਲੋਚਨਾ ਕਰ ਰਹੇ ਹਨ। ਇਹ ਵਿਦਿਆਰਥੀ ਖੱਬੇ ਪੱਖ ਨਾਲ ਜੁੜੇ ਸਗੰਠਨ ਦੇ ਹਨ। ਲਾਹੌਰ ਦਾ ਇਹ ਵੀਡੀਓ ਇਕ ਸਟੂਡੈਂਟਸ ਮਾਰਚ ਦੀ ਤਿਆਰੀ ਦਾ ਹੈ, ਜਿਸ ਵਿਚ ਵਿਦਿਆਰਥੀਆਂ ਦਾ ਸਮੂਹ ਡਫਲੀ ਵਜਾ ਕੇ ਸੜਕ 'ਤੇ ਇਸ ਮਾਰਚ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਸੱਦਾ ਦੇ ਰਿਹਾ ਹੈ। ਇਸ ਦੌਰਾਨ ਉਰੂਜ਼ ਨਾਮ ਦੀ ਵਿਦਿਆਰਥਣ ਨੇ ਬਿਸਮਿਲ ਅਜ਼ੀਮਾਬਾਦੀ ਦੀਆਂ ਲਾਈਨਾਂ 'ਸਰਫਰੋਸ਼ੀ ਦੀ ਤੰਮਨਾ' ਪੜ੍ਹੀਆਂ।

ਲਾਹੌਰ ਵਿਚ ਹਿੰਦੁਸਤਾਨੀ ਸ਼ਾਇਰ ਬਿਸਮਿਲ ਨੂੰ ਪੜ੍ਹਨਾ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਿਆ। ਲੋਕਾਂ ਨੇ ਇਸ ਸਬੰਧੀ ਵੱਖ-ਵੱਖ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ,''ਪਾਕਿਸਤਾਨ ਵਿਚ ਵੱਡੇ-ਵੱਡੇ ਇਨਕਲਾਬੀ ਹੋਏ ਹਨ ਪਰ ਇਸ ਕੁੜੀ ਨੂੰ ਹਿੰਦੁਸਤਾਨ ਦਾ ਹੀ ਸ਼ਾਇਰ ਮਿਲਿਆ।'' ਇਕ ਹੋਰ ਯੂਜ਼ਰ ਨੇ ਵਿਦਿਆਰਥਣ ਦੇ ਸੜਕ 'ਤੇ ਉਤਰਨ 'ਤੇ ਹੀ ਇਤਰਾਜ਼ ਜ਼ਾਹਰ ਕੀਤਾ। ਭਾਵੇਂਕਿ ਉਰੂਜ਼ ਦਾ ਕਹਿਣਾ ਹੈਕਿ ਉਸ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ।
ਫਰਾਂਸ: ਜੰਗਲੀ ਕੁੱਤਿਆਂ ਨੇ ਕੀਤਾ ਗਰਭਵਤੀ ਔਰਤ 'ਤੇ ਹਮਲਾ, ਹੋਈ ਮੌਤ
NEXT STORY