ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਬੀਤੀ ਸ਼ਾਮ ਸ਼ਹਿਰ ਦੀ ਇਕ ਮਸ਼ਹੂਰ ਸੜਕ ’ਤੇ ਵੱਡੀ ਗਿਣਤੀ ’ਚ ਪੁਲਸ ਦੀ ਹਾਜ਼ਰੀ ’ਚ ਲੋਕਾਂ ਨੂੰ ਮੁਰਗਾ ਬਣਾਏ ਵੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਬੀਤੀ ਸ਼ਾਮ ਪੁਲਸ ਨੇ ਕਰਾਚੀ ਦੀ ਬੰਦਰਗਾਹ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਸੜਕ ’ਤੇ ਆਉਣ ਵਾਲੇ ਦੋਪਹੀਆ ਵਾਹਨਾਂ ’ਤੇ ਸਵਾਰ ਲੋਕਾਂ ਨੂੰ ਰੋਕ ਕੇ ਲਾਕਡਾਊਨ ’ਚ ਬਿਨਾਂ ਕਾਰਨ ਘੁੰਮਣ ਦਾ ਕਾਰਨ ਪੁੱਛਿਆ ਤਾਂ ਜ਼ਿਆਦਾਤਰ ਕੋਲ ਕੋਈ ਜਵਾਬ ਨਹੀਂ ਸੀ, ਜਿਸ ’ਤੇ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਜਿਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਸਨ, ਨੂੰ ਸੜਕ ’ਤੇ ਹੀ ਮੁਰਗਾ ਬਣਾਇਆ। ਜੋ ਨੌਜਵਾਨ ਮੁਰਗਾ ਬਣਨ ਤੋਂ ਇਨਕਾਰ ਕਰ ਰਹੇ ਸੀ, ਉਨ੍ਹਾਂ ਦੀ ਮਾਰਕੁੱਟ ਵੀ ਪੁਲਸ ਨੇ ਕੀਤੀ। ਉੱਥੇ ਹੀ ਦੂਜੇ ਪਾਸੇ ਅੱਜ ਮਨੁੱਖੀ ਅਧਿਕਾਰ ਸੰਗਠਨ ਕਰਾਚੀ ਨੇ ਪੁਲਸ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਦੱਸਦਿਆਂ ਦੋਸ਼ੀ ਪੁਲਸ ਕਰਮਚਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਸੰਗਠਨ ਦੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਪੁਲਸ ਚਲਾਨ ਤਾਂ ਕੱਟ ਸਕਦੀ ਹ ਪਰ ਸੜਕ ’ਤੇ ਮੁਰਗਾ ਬਣਾਉਣਾ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੈ।
ਸਕਾਟਲੈਂਡ: ਸਰਕਾਰ ਨੇ ਕੋਰੋਨਾ ਟੀਕਾਕਰਨ ਪੱਤਰਾਂ ਨੂੰ ਭੇਜਣ 'ਚ ਹੋਈ ਦੇਰੀ ਲਈ ਮੰਗੀ ਮੁਆਫੀ
NEXT STORY