ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਨੇ ਪਿਛਲੇ ਦਿਨੀਂ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੇ ਸੰਬੰਧ ਵਿੱਚ ਭੇਜੇ ਜਾਂਦੇ ਸੱਦਾ ਪੱਤਰਾਂ ਨੂੰ ਭੇਜਣ ਵਿੱਚ ਹੋਈ ਦੇਰੀ ਕਾਰਨ ਮੁਆਫੀ ਮੰਗੀ ਹੈ। ਸਰਕਾਰ ਅਨੁਸਾਰ ਇਹ ਦੇਰੀ ਵਿਭਾਗ ਦੀ ਅਪਾਇੰਟਮੈਂਟ ਪ੍ਰਣਾਲੀ ਵਿੱਚ ਨੁਕਸ ਕਾਰਨ ਪੈਦਾ ਹੋਈ ਸੀ। ਇਹ ਮੁਆਫੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਹਫ਼ਤੇ ਦੇ ਅੰਤ ਵਿੱਚ ਸੱਦਾ ਪੱਤਰਾਂ 'ਚ ਹੋਈ ਦੇਰੀ ਕਾਰਨ ਜਿਆਦਾਤਰ ਲੋਕਾਂ ਦੇ ਵੈਕਸੀਨ ਲਗਵਾਉਣ ਤੋਂ ਖੁੰਝ ਜਾਣ ਦੀ ਜਾਣਕਾਰੀ ਦੇਣ ਤੋਂ ਬਾਅਦ ਮੰਗੀ ਗਈ ਹੈ।
ਸਕਾਟਲੈਂਡ ਪ੍ਰਸ਼ਾਸਨ ਦੇ ਇੱਕ ਬੁਲਾਰੇ ਅਨੁਸਾਰ ਇਸ ਸੰਬੰਧੀ ਇੱਕ ਤਕਨੀਕੀ ਨੁਕਸ ਦੀ ਪਹਿਚਾਣ ਕੀਤੀ ਹੈ ਜਿਸ ਨਾਲ ਸਕਾਟਲੈਂਡ ਦੇ ਬਹੁਤ ਸਾਰੇ ਲੋਕਾਂ ਨੂੰ ਟੀਕਾਕਰਨ ਬਾਰੇ ਸੂਚਨਾਵਾਂ ਵੰਡਣ ਵਿਚ ਦੇਰੀ ਹੋਈ ਹੈ। ਇਸ ਸਮੱਸਿਆ ਦੇ ਹੱਲ ਤੋਂ ਬਾਅਦ ਟੀਕੇ ਦੀ ਮੁਲਾਕਾਤ ਦੇ ਪੱਤਰ ਇਸ ਹਫ਼ਤੇ ਜਾਰੀ ਕੀਤੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੂਬੇ ਨੇ ਕੋਰੋਨਾ ਟੀਕਾ ਲਗਾਉਣ ਲਈ ਕੀਤੀ 11.65 ਕਰੋੜ ਡਾਲਰ ਦੇ ਇਨਾਮ ਦੀ ਘੋਸ਼ਣਾ
ਜ਼ਿਕਰਯੋਗ ਹੈ ਕਿ ਗਲਾਸਗੋ ਦੇ ਪ੍ਰਮੁੱਖ ਟੀਕਾਕਰਨ ਕੇਂਦਰ ਹਾਈਡ੍ਰੋ ਸੈਂਟਰ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਟੀਕਾ ਲਗਵਾਏ ਜਾਣ ਵਾਲੇ ਲੋਕਾਂ ਵਿੱਚੋ ਲੱਗਭਗ ਅੱਧ ਦੇ ਕਰੀਬ ਪੱਤਰ ਨਾ ਮਿਲਣ ਕਾਰਨ ਖੁੰਝ ਗਏ ਸਨ। ਇਸ ਉਪਰੰਤ ਸਰਕਾਰ ਦੁਆਰਾ ਹਾਈਡ੍ਰੋ ਟੀਕਾਕਰਨ ਕੇਂਦਰ ਲਈ ਖੁੰਝੀਆਂ ਹੋਈਆਂ ਵੈਕਸੀਨ ਅਪਾਇੰਟਮੈਂਟਸ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂ. ਕੇ. : ਕਾਵੈਂਟਰੀ ’ਚ ਪੁਲਸ ਨੇ ਤੇਜ਼ਧਾਰ ਹਥਿਆਰਾਂ ਸਣੇ 1.5 ਮਿਲੀਅਨ ਪੌਂਡ ਦੀ ਭੰਗ ਕੀਤੀ ਜ਼ਬਤ
NEXT STORY