ਇਸਲਾਮਾਬਾਦ (ਬਿਊਰੋ): ਪਾਕਿਸਤਾਨ ਅੱਤਵਾਦੀਆਂ ਦੇ ਲਈ ਸ਼ੁਰੂ ਤੋਂ ਹੀ ਸੁਰੱਖਿਅਤ ਆਸਰਾਘਰ ਰਿਹਾ ਹੈ। ਇਕ ਵਾਰ ਫਿਰ ਪਾਕਿਸਤਾਨ ਦੀ ਅਸਲੀਅਤ ਸਾਹਮਣੇ ਆ ਗਈ ਹੈ। ਉਸ ਦਾ ਨਾਪਾਕ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਅਲ-ਕਾਇਦਾ ਦੇ ਮੁਖੀ ਅਤੇ 9/11 ਹਮਲੇ ਦੇ ਮਾਸਟਰਮਾਈਂਡ ਮਰਹੂਮ ਓਸਾਮਾ ਬਿਨ ਲਾਦੇਨ ਨੂੰ 'ਸ਼ਹੀਦ' ਦਸੱਦਿਆਂ ਕਿਹਾ ਕਿ ਅੱਤਵਾਦ ਦੇ ਵਿਰੁੱਧ ਅਮਰੀਕਾ ਦੀ ਲੜਾਈ ਵਿਚ ਸਾਥ ਦੇ ਕੇ ਪਾਕਿਸਤਾਨ ਨੂੰ ਸ਼ਰਮਿੰਦਗੀ ਝੱਲਣੀ ਪਈ ਹੈ। ਭਾਵੇਂਕਿ ਇਸ ਨੂੰ ਲੈ ਕੇ ਪਾਕਿਸਤਾਨ ਦੀ ਰਾਜਨੀਤੀ ਵਿਚ ਹਲਚਲ ਤੇਜ਼ ਹੋ ਗਈ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਬੁਲਾਰੇ ਮੁਸਤਫਾ ਨਵਾਜ਼ ਖੋਕਰ ਨੇ ਆਪਣੇ ਬਿਆਨ ਵਿਚ ਇਮਰਾਨ ਖਾਨ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਹੈ।ਅਸਲ ਵਿਚ ਬਜਟ ਸੈਸ਼ਨ ਦੇ ਦੌਰਾਨ ਇਮਰਾਨ ਨੇ ਸੰਸਦ ਵਿਚ ਕਿਹਾ ਕਿ ਇਸਲਾਮਾਬਾਦ ਨੂੰ ਸੂਚਿਤ ਕੀਤੇ ਬਿਨਾਂ ਹੀ ਅਮਰੀਕੀ ਬਲ ਪਾਕਿਸਤਾਨ ਵਿਚ ਦਾਖਲ ਹੋਏ ਅਤੇ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ। ਉਸ ਦੇ ਬਾਅਦ ਤੋਂ ਹੀ ਸਾਰੇ ਪਾਕਿਸਤਾਨ ਨੂੰ ਗਾਲਾਂ ਕੱਢ ਰਹੇ ਹਨ। ਇਮਰਾਨ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਹੋਰ ਦੇਸ਼ ਹੈ ਜਿਸ ਨੇ ਅੱਤਵਾਦ ਦੇ ਵਿਰੁੱਧ ਲੜਾਈ ਵਿਚ ਸਾਥ ਦਿੱਤਾ ਹੋਵੇ ਅਤੇ ਉਸ ਦੇ ਲਈ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੋਵੇ। ਅਫਗਾਨਿਸਤਾਨ ਵਿਚ ਅਮਰੀਕਾ ਦੀ ਅਸਫਲਤਾ ਲਈ ਸਾਫ-ਸਾਫ ਪਾਕਿਸਤਾਨ 'ਤੇ ਦੋਸ਼ ਲਗਾਇਆ ਗਿਆ।''
ਪੜ੍ਹੋ ਇਹ ਅਹਿਮ ਖਬਰ- ਗੁਆਮ 'ਚ ਆਸਟ੍ਰੇਲੀਆ ਸਮੇਤ 3 ਦੇਸ਼ਾਂ ਲਈ ਸਿਖਲਾਈ ਟੁਕੜੀ ਸਥਾਪਿਤ ਕਰਨਾ ਦਾ ਪ੍ਰਸਤਾਵ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਖਵਾਜ਼ਾ ਆਸਿਫ ਨੇ ਕਿਹਾ,''ਓਸਾਮਾ ਬਿਨ ਲਾਦੇਨ ਇਕ ਅੱਤਵਾਦੀ ਸੀ ਅਤੇ ਸਾਡੇ ਪ੍ਰਧਾਨ ਮੰਤਰੀ ਉਸ ਨੂੰ ਸ਼ਹੀਦ ਦੱਸ ਰਹੇ ਹਨ। ਹਜ਼ਾਰਾਂ ਲੋਕਾਂ ਦੀ ਹੱਤਿਆ ਦੇ ਪਿੱਛੇ ਉਸ ਦਾ ਹੱਥ ਸੀ।'' ਇਮਰਾਨ ਨੇ ਕਿਹਾ ਕਿ ਅਮਰੀਕਾ ਦੀ ਅੱਤਵਾਦ ਦੇ ਵਿਰੁੱਧ ਲੜਾਈ ਵਿਚ ਪਾਕਿਸਤਾਨ ਦੇ 70 ਹਜ਼ਾਰ ਲੋਕਾਂ ਨੂੰ ਜਾਨ ਗਵਾਉਣੀ ਪਈ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਨਾਗਰਿਕ ਦੇਸ਼ ਤੋਂ ਬਾਹਰ ਸਨ ਇਸ ਘਟਨਾ ਦੇ ਬਾਅਦ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੀਨੀਅਰ ਨੇਤਾ ਖਵਾਜ਼ਾ ਆਸਿਫ ਨੇ ਇਮਰਾਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ,''ਇਮਰਾਨ ਨੇ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਿਹਾ ਹੈ। ਲਾਦੇਨ ਸਾਡੀ ਜ਼ਮੀਨ 'ਤੇ ਅੱਤਵਾਦ ਲਿਆਇਆ। ਉਹ ਇਕ ਅੱਤਵਾਦੀ ਸੀ।''
ਗੁਆਮ 'ਚ ਆਸਟ੍ਰੇਲੀਆ ਸਮੇਤ 3 ਦੇਸ਼ਾਂ ਲਈ ਸਿਖਲਾਈ ਟੁਕੜੀ ਸਥਾਪਿਤ ਕਰਨ ਦਾ ਪ੍ਰਸਤਾਵ
NEXT STORY