ਲਾਹੌਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੇ ਕਿਹਾ, 'ਜਦੋਂ ਪਾਕਿਸਤਾਨ ਦੁਨੀਆ ਤੋਂ ਭੀਖ ਮੰਗ ਰਿਹਾ ਹੈ, ਭਾਰਤ ਚੰਨ 'ਤੇ ਪਹੁੰਚ ਗਿਆ ਹੈ। ਭਾਰਤ ਨੇ ਜੀ-20 ਦੀ ਸ਼ਾਨਦਾਰ ਮੇਜ਼ਬਾਨੀ ਕਰਕੇ ਦੁਨੀਆ ਨੂੰ ਆਪਣੀ ਤਾਕਤ ਦਿਖਾਈ ਹੈ।
ਨਵਾਜ਼ ਸ਼ਰੀਫ਼ ਨੇ ਭਾਰਤ ਦੀ ਤਾਰੀਫ਼ ਕੀਤੀ
ਪਾਰਟੀ ਸੁਪਰੀਮੋ ਨਵਾਜ਼ ਨੇ ਸੋਮਵਾਰ ਨੂੰ ਲੰਡਨ ਤੋਂ ਪਾਕਿਸਤਾਨ ਮੁਸਲਿਮ ਲੀਗ-ਐੱਨ (ਪੀਐੱਮਐੱਲ-ਐੱਨ) ਦੇ ਉਮੀਦਵਾਰਾਂ ਦੀ ਆਨਲਾਈਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪਰੋਕਤ ਗੱਲਾਂ ਕਹੀਆਂ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੇ ਕਿਹਾ ਕਿ ਭਾਰਤ ਨੇ 1990 'ਚ ਸਰਕਾਰ ਦੁਆਰਾ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਪਾਲਣਾ ਕੀਤੀ ਅਤੇ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ।
ਪਾਕਿਸਤਾਨ ਦੀ ਬਦਹਾਲੀ ਲਈ ਫੌਜ ਹੈ ਜ਼ਿੰਮੇਵਾਰ
ਨਵਾਜ਼ ਸ਼ਰੀਫ਼ ਨੇ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਭਾਰਤ ਕੋਲ ਸਿਰਫ਼ ਇੱਕ ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ। ਪਰ ਹੁਣ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਹੋ ਗਿਆ ਹੈ। ਭਾਰਤ ਕਿੱਥੇ ਪਹੁੰਚ ਗਿਆ ਅਤੇ ਪਾਕਿਸਤਾਨ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਭੀਖ ਮੰਗਦਾ ਹੀ ਰਹਿ ਗਿਆ। ਨਵਾਜ਼ ਨੇ ਪਾਕਿਸਤਾਨ ਦੇ ਆਰਥਿਕ ਸੰਕਟ ਲਈ ਫੌਜ ਦੇ ਜਨਰਲ ਅਤੇ ਅਦਾਲਤ ਦੇ ਜੱਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਾਕਿਸਤਾਨ 'ਚ ਪੈਟਰੋਲ 1000 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੁੰਦਾ
ਸਾਬਕਾ ਪੀਐੱਮ ਨਵਾਜ਼ ਨੇ ਕਿਹਾ ਕਿ ਜੇਕਰ ਪੀਐੱਮਐੱਲ-ਐੱਨ ਗਠਜੋੜ ਸਰਕਾਰ ਨੇ ਦੇਸ਼ ਨੂੰ ਦੀਵਾਲੀਆਪਨ ਤੋਂ ਨਾ ਬਚਾਇਆ ਹੁੰਦਾ ਤਾਂ ਪੈਟਰੋਲ ਇਸ ਸਮੇਂ 1000 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੁੰਦਾ। ਇਸ ਸਮੇਂ ਪੈਟਰੋਲ ਦੀ ਕੀਮਤ 330 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਹੈ। ਨਵਾਜ਼ ਨੇ ਕਿਹਾ ਹੈ ਕਿ ਉਹ 21 ਅਕਤੂਬਰ ਨੂੰ ਪਾਕਿਸਤਾਨ ਪਰਤਣ ਅਤੇ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ 'ਚ ਮਹਿੰਗਾਈ ਦਰ ਅਗਸਤ ਦੇ ਮਹੀਨੇ ਘਟ ਕੇ ਹੋਈ 6.7 ਫ਼ੀਸਦੀ, ਵਿਸ਼ਲੇਸ਼ਕ ਹੈਰਾਨ
NEXT STORY