ਇਸਲਾਮਾਬਾਦ- ਗਿਲਗਿਤ-ਬਲਿਤਸਤਾਨ ਨੂੰ ਪੂਰੇ ਸੂਬੇ ਦਾ ਦਰਜਾ ਦੇਣ ਦੇ ਫੈਸਲੇ ਕਾਰਣ ਪਾਕਿਸਤਾਨ ਦੀ ਚਾਰੇ ਪਾਸੇ ਨਿੰਦਾ ਅਤੇ ਸਖ਼ਤ ਵਿਰੋਧ ਹੋ ਰਿਹਾ ਹੈ। ਭਾਰਤ ਨੇ ਵੀ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ’ਤੇ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਜਾਂ ਇਸਦੀ ਕਾਨੂੰਨੀ ਸਥਿਤੀ ਬਦਲਣ ਦਾ ਹੱਕ ਕਿਸੇ ਦੂਸਰੇ ਦੇਸ਼ ਨੂੰ ਨਹੀਂ ਹੈ। ਉੱਥੇ ਹੀ, ਇਕ ਅੰਗਰੇਜ਼ੀ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਚੀਨ ਦੀ ਸ਼ਹਿ ’ਤੇ ਗਿਲਗਿਤ-ਬਾਲਤਿਸਤਾਨ ’ਚ ਆਪਣਾ ਦਖਲ ਵਧਾ ਰਿਹਾ ਹੈ।
ਦਰਅਸਲ, ਗਿਲਗਿਤ-ਬਾਲਤਿਸਤਾਨ ਇਲਾਕੇ ’ਚ ਜੇਕਰ ਪਾਕਿਸਤਾਨ ਦਾ ਅਸਰ ਵਧਦਾ ਹੈ ਤਾਂ ਇਸ ਨਾਲ ਫਾਇਦਾ ਚੀਨ ਨੂੰ ਵੀ ਪਹੁੰਚੇਗਾ। ਭਾਰਤ ਨੇ ਸਖ਼ਤ ਵਿਰੋਧ ਪ੍ਰਗਟਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ ਦੇ ਨਾਜਾਇਜ਼ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਭਾਰਤੀ ਖੇਤਰ ਦੇ ਇਕ ਹਿੱਸੇ ’ਚ ਬਦਲਾਅ ਲਿਆਉਣ ਦੇ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਨੂੰ ਭਾਰਤ ਦ੍ਰਿੜ੍ਹਤਾ ਨਾਲ ਖਾਰਜ ਕਰਦਾ ਹੈ ਅਤੇ ਗੁਆਂਢੀ ਦੇਸ਼ ਨੂੰ ਤਤਕਾਲ ਉਸ ਇਲਾਕੇ ਨੂੰ ਕਰਨ ਨੂੰ ਕਿਹਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਿਲਗਿਤ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਗਿਲਗਿਤ-ਬਾਲਤਿਸਤਾਨ ਖੇਤਰ ਨੂੰ ਅਸਥਾਈ ਪ੍ਰਾਂਤ ਦਾ ਦਰਜਾ ਦੇਣ ਦਾ ਐਲਾਨ ਕੀਤਾ ਸੀ। ਨਾਲ ਹੀ ਪਾਕਿਸਤਾਨ ਨੇ ਇਸ ਮਹੀਨੇ ਦੇ ਅਖੀਰ ’ਚ ਗਿਲਗਿਤ-ਬਾਲਤਿਸਤਾਨ ’ਚ ਵਿਧਾਨ ਸਭਾ ਲਈ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।
ਮੈਨੂੰ ਵਿਸ਼ਵਾਸ ਮੈਂ ਹੀ ਬਣਾਂਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ : ਬਾਈਡੇਨ
NEXT STORY