ਇਸਲਾਮਾਬਾਦ- ਪਾਕਿਸਤਾਨ ਪੱਤਰਕਾਰਾਂ ਲਈ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ। ਪਿਛਲੇ 20 ਸਾਲਾਂ ’ਚ ਇਥੇ 140 ਤੋਂ ਜ਼ਿਆਦਾ ਪੱਤਰਕਾਰਾਂ ਦੀ ਹੱਤਿਆ ਹੋਈ ਹੈ।
ਫਰੀਡਮ ਨੈੱਟਵਰਕ ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਪੱਤਰਕਾਰ ਅਤੇ ਮਨੁੱਖੀ ਅਧਿਕਾਰ ਬੁਲਾਰੇ ਆਈ. ਏ. ਰਹਿਮਾਨ ਮੁਤਾਬਕ ਪਾਕਿਸਤਾਨ ’ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ ਦੀ ਸਜ਼ਾ ’ਚ ਛੋਟ ਸਬੰਧੀ ਇਸ ਸਾਲ ਦੀ ਰਿਪੋਰਟ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਵੇਗੀ, ਜੋ ਸੁਸ਼ਾਸਨ ਅਤੇ ਸਮਾਜਿਕ ਤਰੱਕੀ ਲਈ ਇਕ ਮਜਬੂਤ ਅਤੇ ਆਜ਼ਾਦ ਮੀਡੀਆ ਦੀ ਹੋਂਦ ਦਾ ਵਿਚਾਰ ਰੱਖਦੇ ਹਨ।
ਇਹ ਵੀ ਪੜ੍ਹੋ- ਕੈਨੇਡਾ 'ਚ ਕਈ ਪੰਜਾਬੀਆਂ ਨੂੰ ਇਸ ਸਾਲ ਰਹਿਣਾ ਪੈ ਸਕਦਾ ਹੈ ਬੇਰੁਜ਼ਗਾਰ!
ਰਿਪੋਰਟ ਮੁਤਾਬਕ ਪ੍ਰਿੰਟ ਮੀਡੀਆ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਇਲੈਕਟ੍ਰੋਨਿਕ ਮੀਡੀਆ ’ਚ ਉਨ੍ਹਾਂ ਦੇ ਸਹਿਯੋਗੀਆਂ ਦੇ ਮੁਕਾਬਲੇ ਕਾਨੂੰਨੀ ਕਾਰਵਾਈ ਲਈ ਜ਼ਿਆਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਕਿਸੇ ਹੋਰ ਸੂਬੇ ਜਾਂ ਖੇਤਰ ਦੇ ਮੁਕਾਬਲੇ ’ਚ ਪੱਤਰਕਾਰਾਂ ਲਈ ਤਿੰਨ ਗੁਣਾ ਜੋਖ਼ਮ ਭਰਿਆ ਹੈ। ਜ਼ਿਆਦਾਤਰ ਪੱਤਰਕਾਰਾਂ (ਇਕ-ਤਿਹਾਈ ਤੋਂ ਜ਼ਿਆਦਾ) ’ਤੇ ਪੈਨਲ ਕੋਡ ਤਹਿਤ ਦੋਸ਼ ਲਗਾਇਆ ਗਿਆ ਹੈ, ਜਦਕਿ ਹੋਰ ਇਕ-ਤਿਹਾਈ ’ਤੇ ਅੱਤਵਾਦੀ ਦੇ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ।
ਨਵਾਜ਼ ਸ਼ਰੀਫ-ਇਮਰਾਨ ਦੀ ਲੜਾਈ 'ਚ ਪਾਕਿਸਤਾਨੀ ਫ਼ੌਜ ’ਚ ਬਗ਼ਾਵਤ ਪੈਦਾ ਕਰਨ ਦੀ ਕੋਸ਼ਿਸ਼
NEXT STORY