ਵਾਸ਼ਿੰਗਟਨ— ਅਮਰੀਕਾ ਨੇ ਅੱਜ ਕਿਹਾ ਕਿ ਉਸ ਨੂੰ ਰੱਖਿਆ ਸਮਝੌਤਾ ਤੇ ਖੁਫੀਆ ਸਹਿਯੋਗ ਰੱਦ ਕਰਨ 'ਤੇ ਪਾਕਿਸਤਾਨ ਵਲੋਂ ਕੋਈ ਰਸਮੀ ਜਾਣਕਾਰੀ ਨਹੀਂ ਮਿਲੀ ਹੈ ਜਦੋਂ ਕਿ ਇਸਲਾਮਾਬਾਦ ਵਿਚ ਉੱਚ ਨੇਤਾਵਾਂ ਨੇ ਇਸਦੇ ਉਲਟ ਗੱਲ ਕਹੀ। ਪਿਛਲੇ ਕੁੱਝ ਦਿਨਾਂ ਵਿਚ ਇਸਲਾਮਾਬਾਦ ਵਿਚ ਉੱਚ ਪਾਕਿਸਤਾਨੀ ਨੇਤਾਵਾਂ ਦੇ ਇਸ ਸਬੰਧ ਵਿਚ ਦਿੱਤੇ ਬਿਆਨ ਬਾਰੇ ਪੁੱਛਣ 'ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਰੱਖਿਆ ਸਮਝੌਤਾ ਰੱਦ ਕਰਨ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਕੋਈ ਰਸਮੀ ਸੰਦੇਸ਼ ਨਹੀਂ ਮਿਲਿਆ ਹੈ। ਉਥੇ ਹੀ ਸੀ. ਆਈ. ਏ. ਦੇ ਇਕ ਬੁਲਾਰੇ ਨੇ ਪਾਕਿਸਤਾਨ ਨਾਲ ਖੁਫੀਆ ਸਹਿਯੋਗ 'ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਪ੍ਰਮਾਣੂ ਡੀਲ : ਟਰੰਪ ਦੀ ਚਿਤਾਵਨੀ 'ਤੇ ਈਰਾਨ ਦਾ ਪਲਟਵਾਰ
NEXT STORY