ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਅਗਲੀ ਬੈਠਕ ਦਾ ਸਮਾਂ ਦੁਬਾਰਾ ਤੈਅ ਕਰਨ ਦੇ ਭਾਰਤ ਦੇ ਫੈਸਲੇ ਨੂੰ ਸਮਝ ਤੋਂ ਪਰੇ ਦੱਸਿਆ ਹੈ। ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਦੇ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਲੰਬਿਤ ਮੁੱਦਿਆਂ 'ਤੇ ਚਰਚਾ ਤੇ ਸਹਿਮਤੀ ਲਈ ਬੈਠਕ ਹੋਣ ਵਾਲੀ ਸੀ। ਫੈਜ਼ਲ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੀ ਰਾਏ ਜਾਣੇ ਬਿਨਾਂ ਖਾਸ ਕਰ ਕੇ 19 ਮਾਰਚ ਨੂੰ ਸਾਰਥਕ ਤਕਨੀਕੀ ਬੈਠਕ ਦੇ ਬਾਅਦ ਆਖਰੀ ਸਮੇਂ 'ਤੇ ਬੈਠਕ ਟਾਲਣਾ ਸਮਝ ਤੋਂ ਪਰੇ ਹੈ।''
ਭਾਰਤ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਕੋਰੀਡੋਰ 'ਤੇ ਪਾਕਿਸਤਾਨ ਵੱਲੋਂ ਗਠਿਤ ਕਮੇਟੀ ਵਿਚ ਕੁਝ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਪ੍ਰਗਟ ਕੀਤੀ। ਸਰਕਾਰੀ 'ਰੇਡੀਓ ਪਾਕਿਸਤਾਨ' ਦੇ ਮੁਤਾਬਕ ਪਾਕਿਸਤਾਨੀ ਮੰਤਰੀ ਮੰਡਲ ਨੇ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੇ ਬਾਅਦ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ 10 ਮੈਂਬਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦਾ ਗਠਨ ਕੀਤਾ ਹੈ। ਭਾਵੇਂਕਿ ਉਸ ਨੇ ਕਮੇਟੀ ਦੇ ਮੈਂਬਰਾਂ ਦੀ ਨਾਮ ਨਹੀਂ ਦੱਸਿਆ ਹੈ।ਉੱਧਰ ਭਾਰਤ ਵਿਚ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪਾਕਿਸਤਾਨ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਪਾਕਿਸਤਾਨ ਦਾ ਜਵਾਬ ਮਿਲਣ ਦੇ ਬਾਅਦ ਹੀ ਕੋਰੀਡੋਰ ਦੇ ਤੌਰ-ਤਰੀਕਿਆਂ 'ਤੇ ਅਗਲੀ ਬੈਠਕ ਤੈਅ ਕੀਤੀ ਜਾ ਸਕਦੀ ਹੈ।
ਛਾਤੀ ਦੇ ਕੈਂਸਰ ਨੂੰ ਹਰਾਉਣ 'ਚ ਮਦਦਗਾਰ ਹੋ ਸਕਦੈ ਅਖਰੋਟ
NEXT STORY